NIA ਨੇ ਜੰਮੂ ਕਸ਼ਮੀਰ ’ਚ ਕਈ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ, 4 ਲੋਕ ਗ੍ਰਿਫ਼ਤਾਰ

Wednesday, Oct 13, 2021 - 03:00 PM (IST)

NIA ਨੇ ਜੰਮੂ ਕਸ਼ਮੀਰ ’ਚ ਕਈ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ, 4 ਲੋਕ ਗ੍ਰਿਫ਼ਤਾਰ

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੇਂਦਰ ਸ਼ਾਸਿਤ ਖੇਤਰ ਜੰਮੂ ਕਸ਼ਮੀਰ ’ਚ 16 ਥਾਂਵਾਂ ’ਤੇ ਛਾਪੇਮਾਰੀ ਤੋਂ ਬਾਅਦ ਅੱਤਵਾਦੀਆਂ ਦੇ ਚਾਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਗ੍ਰਿਫ਼ਤਾਰੀ ਕੇਂਦਰ ਸ਼ਾਸਿਤ ਖੇਤਰ ਅਤੇ ਨਵੀਂ ਦਿੱਲੀ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ’ਚ ਹਮਲੇ ਲਈ ਵੱਖ-ਵੱਖ ਅੱਤਵਾਦੀ ਸੰਗਠਨਾਂ ਵਲੋਂ ਸਾਜਿਸ਼ ਰਚਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਕੀਤੀ ਗਈ। ਐੱਨ.ਆਈ.ਏ. ਨੇ ਇਸ ਸੰਬੰਧ ’ਚ 10 ਅਕਤੂਬਰ ਨੂੰ ਮਾਮਲਾ ਦਰਜ ਕਰ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਐੱਨ.ਆਈ.ਏ. ਦੇ ਇਕ ਬੁਲਾਰੇ ਨੇ ਦੱਸਿਆ ਚਾਰ ਦੋਸ਼ੀਆਂ- ਵਸੀਮ ਅਹਿਮਦ ਸੋਫੀ, ਤਾਰਿਕ ਅਹਿਮਦ ਡਾਰ, ਬਿਲਾਲ ਅਹਿਮਦ ਮੀਰ ਉਰਫ਼ ‘ਬਿਲਾਲ ਫਾਫੂ’ ਅਤੇ ਤਾਰਿਕ ਅਹਿਮਦ ਬਫਾਂਦਾ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਚਾਰੇ ਸ਼੍ਰੀਨਗਰ ਦੇ ਵਾਸੀ ਹਨ। ਇਨ੍ਹਾਂ ਨੂੰ ਸ਼੍ਰੀਨਗਰ, ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹੇ ’ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਜਵਾਨਾਂ ਦੀ ਮੌਤ ਦਾ ਬਦਲਾ ਲਿਆ ਜਾਵੇ, 5 ਦੇ ਬਦਲੇ ਮਾਰੇ ਜਾਣ 25 ਅੱਤਵਾਦੀ : ਸ਼ਿਵ ਸੈਨਾ

ਐੱਨ.ਆਈ.ਏ. ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਸਹਿਯੋਗੀ ਜਾਂ ‘ਸਰਗਰਮ ਵਰਕਰ’ (ਓ.ਜੀ.ਡਬਲਿਊ.) ਹਨ ਅਤੇ ਅੱਤਵਾਦੀਆਂ ਨੂੰ ਸਾਮਾਨ ਅਤੇ ਭੌਤਿਕ ਮਦਦ ਪ੍ਰਦਾਨ ਕਰਦੇ ਹਨ। ਬੁਲਾਰੇ ਨੇ ਕਿਹਾ,‘‘ਮੰਗਲਵਾਰ ਨੂੰ ਹੋਈ ਛਾਪੇਮਾਰੀ ਦੌਰਾਨ, ਕਈ ਇਲੈਕਟ੍ਰਾਨਿਕ ਯੰਤਰ, ਜਿਹਾਦੀ ਦਸਤਾਵੇਜ਼ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੇ ਰਿਕਾਰਡ ਵਾਲੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।’’ ਐੱਨ.ਆਈ.ਏ. ਨੇ ਕਿਹਾ ਕਿ ਇਹ ਮਾਮਲਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ (ਐੱਨ.ਈ.ਟੀ.), ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹੀਦੀਨ, ਅਲ ਬਦਰ ਅਤੇ ਇਸੇ ਤਰ੍ਹਾਂ ਦੇ ਹੋਰ ਸੰਗਠਨ ਅਤੇ ਉਨ੍ਹਾਂ ਦੇ ਸਹਿਯੋਗੀ ਜਿਵੇਂ, ‘ਦਿ ਰੇਸਿਸਟੈਂਸ ਫਰੰਟ’ ਅਤੇ ‘ਪੀਪਲ ਅਗੇਂਸਟ ਫਾਸਿਸਟ ਫੋਰਸੇਜ਼’ ਦੇ ਮੈਂਬਰਾਂ ਵਲੋਂ ਜੰਮੂ ਕਸ਼ਮੀਰ ਅਤੇ ਨਵੀਂ ਦਿੱਲੀ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ’ਚ ਅੱਤਵਾਦੀਆਂ ਕੰਮਾਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚਣ ਦੇ ਸੰਬੰਧ ’ਚ ਮਿਲੀ ਜਾਣਕਾਰੀ ਨਾਲ ਜੁੜਿਆ ਹੈ। ਐੱਨ.ਆਈ.ਏ. ਨੇ ਕਿਹਾ ਕਿ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News