ਅੱਤਵਾਦੀ ਫੰਡਿੰਗ ''ਤੇ ਵੱਡਾ ਵਾਰ, NIA ਨੇ ਬਾਰਾਮੂਲਾ ''ਚ 4 ਟਿਕਾਣਿਆਂ ''ਤੇ ਕੀਤੀ ਛਾਪੇਮਾਰੀ

Sunday, Jul 28, 2019 - 10:36 AM (IST)

ਅੱਤਵਾਦੀ ਫੰਡਿੰਗ ''ਤੇ ਵੱਡਾ ਵਾਰ, NIA ਨੇ ਬਾਰਾਮੂਲਾ ''ਚ 4 ਟਿਕਾਣਿਆਂ ''ਤੇ ਕੀਤੀ ਛਾਪੇਮਾਰੀ

ਜੰਮੂ— ਅੱਤਵਾਦੀ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਐਤਵਾਰ ਦੀ ਸਵੇਰ ਨੂੰ ਜੰਮੂ-ਕਸ਼ਮੀਰ 'ਚ ਛਾਪੇਮਾਰੀ ਕੀਤੀ।  ਐੱਨ. ਆਈ. ਏ. ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿਚ 4 ਥਾਂਵਾਂ 'ਤੇ ਛਾਪਾ ਮਾਰਿਆ। ਸੀ. ਆਰ. ਪੀ. ਐੱਫ. ਅਤੇ ਸਥਾਨਕ ਪੁਲਸ ਨਾਲ ਐੱਨ. ਆਈ. ਏ. ਨੇ 4 ਕਾਰੋਬਾਰੀਆਂ ਦੇ ਘਰ 'ਤੇ ਛਾਪੇਮਾਰੀ ਕੀਤੀ। ਐੱਨ. ਆਈ. ਏ. ਨੇ ਵੱਖਵਾਦੀ ਨੇਤਾ ਸੱਜਾਦ ਲੋਨ ਦੇ ਕਰੀਬੀ ਕਾਰੋਬਾਰੀ ਆਸਿਫ ਲੋਨ, ਤਨਵੀਰ ਅਹਿਮਦ, ਤਾਰਿਕ ਅਹਿਮਦ ਅਤੇ ਬਿਲਾਲ ਭੱਟ ਦੇ ਘਰ 'ਤੇ ਛਾਪੇਮਾਰੀ ਕੀਤੀ। ਬਰਾਮਦ ਦਸਤਾਵੇਜ਼ ਖੰਗਾਲੇ ਜਾ ਰਹੇ ਹਨ। 

NIA टीम की छापेमारी (ANI)

ਇੱਥੇ ਦੱਸ ਦੇਈਏ ਕਿ ਹਵਾਲਾ ਨੈੱਟਵਰਕ ਅਤੇ ਪਾਕਿਸਤਾਨ ਤੋਂ ਅੱਤਵਾਦੀ ਫੰਡਿੰਗ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਐੱਨ. ਆਈ. ਏ. ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੰਮੂ-ਕਸ਼ਮੀਰ ਵਿਚ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਐੱਨ. ਆਈ. ਏ. ਨੇ 23 ਜੁਲਾਈ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਕਾਰੋਬਾਰੀ ਗੁਲਾਮ ਅਹਿਮਦ ਵਾਨੀ ਦੇ ਘਰ 'ਤੇ ਛਾਪੇਮਾਰੀ ਕੀਤੀ ਸੀ। ਭਾਰਤ-ਪਾਕਿਸਤਾਨ ਵਿਚਾਲੇ ਕ੍ਰਾਸ ਐੱਲ. ਓ. ਸੀ. ਕਾਰੋਬਾਰ ਦਾ ਕੰਮ ਕਰਨ ਵਾਲੇ ਵਾਨੀ 'ਤੇ ਹਵਾਲਾ ਨੈੱਟਵਰਕ ਅਤੇ ਪਾਕਿਸਤਾਨ ਤੋਂ ਅੱਤਵਾਦੀ ਫੰਡਿੰਗ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਸ਼ੱਕ ਦੇ ਆਧਾਰ 'ਤੇ ਇਹ ਛਾਪੇਮਾਰੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਐੱਨ. ਆਈ. ਏ. ਨੇ ਦਾਅਵਾ ਕੀਤਾ ਸੀ ਕਿ ਕਸ਼ਮੀਰ ਘਾਟੀ ਵਿਚ ਵੱਖਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਪਾਕਿਸਤਾਨ ਤੋਂ ਅੱਤਵਾਦੀ ਫੰਡਿੰਗ ਹੁੰਦੀ ਰਹੀ ਹੈ।


author

Tanu

Content Editor

Related News