ਕਸ਼ਮੀਰ 'ਚ ਗੜਬੜੀ ਲਈ ਪਰਰਾ ਨੇ ਗਿਲਾਨੀ ਦੇ ਜਵਾਈ ਨੂੰ ਦਿੱਤੇ ਸਨ 5 ਕਰੋੜ ਰੁਪਏ : NIA

03/27/2021 12:46:41 PM

ਜੰਮੂ/ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੋਸ਼ ਲਗਾਇਆ ਹੈ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਯੂਥ ਨੇਤਾ ਵਹੀਦ-ਉਰ-ਰਹਿਮਾਨ ਪਰਰਾ ਨੇ ਹਿਜ਼ਬੁਲ ਮੁਜਾਹੀਦੀਨ ਮੈਂਬਰ ਬੁਰਹਾਨ ਵਾਨੀ ਦੀ 2016 'ਚ ਮੌਤ ਤੋਂ ਬਾਅਦ ਕਸ਼ਮੀਰ 'ਚ ਗੜਬੜੀ ਜਾਰੀ ਰੱਖਣ ਲਈ ਕੱਟੜਪੰਥੀ ਹੁਰੀਅਤ ਕਾਨਫਰੰਸ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਨੂੰ 5 ਕਰੋੜ ਰੁਪਏ ਦਿੱਤੇ ਸਨ। ਐੱਨ.ਆਈ.ਏ. ਨੇ ਹਾਲ ਹੀ 'ਚ ਜੰਮੂ 'ਚ ਇਕ ਵਿਸ਼ੇਸ਼ ਅਦਾਲਤ 'ਚ ਦਾਇਰ ਪੂਰੇ ਦੋਸ਼ ਪੱਤਰ 'ਚ ਦੋਸ਼ ਲਗਾਇਆ ਹੈ ਕਿ ਪਰਰਾ ਹਿਜ਼ਬੁਲ ਮੁਜਾਹੀਦੀਨ ਅਤੇ ਲਸ਼ਕਰ-ਏ-ਤੋਇਬਾ ਵਰਗੇ ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਨਾਲ ਜੁੜੇ ਰਹੇ ਹਨ। ਪਰਰਾ ਨੂੰ ਪਿਛਲੇ ਸਾਲ ਨਵੰਬਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨ.ਆਈ.ਏ. ਨੇ ਦੋਸ਼ ਲਗਾਇਆ ਹੈ ਕਿ ਜੁਲਾਈ 2016 'ਚ ਫ਼ੌਜ ਨਾਲ ਮੁਕਾਬਲੇ 'ਚ ਵਾਨੀ ਦੀ ਮੌਤ ਤੋਂ ਬਾਅਦ ਪਰਰਾ, ਅਲਤਾਫ਼ ਅਹਿਮਦ ਸ਼ਾਹ ਉਰਫ਼ ਅਲਤਾਫ਼ ਫੰਟੂਸ਼ ਦੇ ਸੰਪਰਕ 'ਚ ਆਇਆ ਅਤੇ ਸ਼ਾਹ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਘਾਟੀ 'ਚ ਵਿਆਪਕ ਅਸ਼ਾਂਤੀ ਅਤੇ ਪਥਰਾਅ ਦੀ ਘਟਨਾਵਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ : PDP ਨੇਤਾ ਵਹੀਦ ਪਾਰਾ 15 ਦਿਨਾਂ ਦੀ NIA ਹਿਰਾਸਤ 'ਚ ਭੇਜੇ ਗਏ

ਪਰਰਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ
ਪਰਰਾ ਨੇ ਆਪਣੇ ਵਕੀਲ ਰਾਹੀਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨ.ਆਈ.ਏ. ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਕਿਹਾ ਸੀ ਕਿ ਮੂਲ ਦੋਸ਼ ਪੱਤਰ ਅਤੇ ਪਿਛਲੇ ਸਾਲ ਜੁਲਾਈ ਅਤੇ ਅਕਤੂਬਰ 'ਚ ਦਾਇਰ ਪੂਰਕ ਦੋਸ਼ ਪੱਤਰ 'ਚ ਉਸ ਦਾ ਕੋਈ ਸੰਦਰਭ ਨਹੀਂ ਹੈ। ਅਦਾਲਤ ਨੇ ਕਿਹਾ ਕਿ ਮੂਲ ਦੋਸ਼ ਪੱਤਰ 'ਚ ਪਰਰਾ ਦੀ ਸ਼ਮੂਲੀਅਤ ਦੇ ਸੰਬੰਧ 'ਚ ਜ਼ਿਕਰ ਨਹੀਂ ਹੈ ਅਤੇ ਫਰਵਰੀ 2020 'ਚ ਇਕ ਦੋਸ਼ੀ ਦਾ ਇਕ ਬਿਆਨਾ ਸੀ, ਜਿਸ 'ਚ ਪਰਰਾ ਨੂੰ ਕਥਿਤ ਤੌਰ 'ਤੇ ਸ਼ਾਮਲ ਕੀਤਾ ਗਿਆ। ਹਾਲਾਂਕਿ ਉਸ ਨੂੰ ਮੁੱਖ ਧਾਰਾ ਦੇ ਨੇਤਾਵਾਂ ਅਤੇ ਵੱਖਵਾਦੀਆਂ ਵਿਚਾਲੇ ਮਿਲੀਭਗਤ ਨਾਲ ਸੰਬੰਧਤ ਮਾਮਲੇ 'ਚ ਕਸ਼ਮੀਰ 'ਚ ਸੀ.ਆਈ.ਡੀ. ਦੇ 'ਕਾਊਂਟਰ ਇੰਟੈਲੀਜੈਂਸ ਵਿੰਗ' ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਜੇਲ੍ਹ 'ਚ ਹਨ। ਸ਼੍ਰੀਨਗਰ 'ਚ ਐੱਨ.ਆਈ.ਏ. ਅਦਾਲਤ ਨੇ ਉਸ ਦੀ ਜ਼ਮਾਨਤ ਖਾਰਜ ਕਰ ਦਿੱਤੀ ਸੀ। ਪੀ.ਡੀ.ਪੀ. ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੇਂਦਰ ਇਹ ਯਕੀਨੀ ਕਰ ਨਲਈ ਦਬਾਅ ਦੀ ਰਣਨੀਤੀ ਅਪਣਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਨੇਤਾ ਪਾਰਟੀ ਬਦਲ ਲੈਣ ਅਤੇ ਭਾਜਪਾ ਦੀ ਸੁਰੱਖਿਆ ਵਾਲੇ ਦਲਾਂ 'ਚ ਸ਼ਾਮਲ ਹੋ ਜਾਣ। 

ਇਹ ਵੀ ਪੜ੍ਹੋ : ਅੱਤਵਾਦੀ ਮਾਮਲੇ 'ਚ ਮਹਿਬੂਬਾ ਮੁਫਤੀ ਦਾ ਕਰੀਬੀ PDP ਨੇਤਾ ਵਹੀਦ ਪਾਰਾ ਗ੍ਰਿਫਤਾਰ

ਪਰਰਾ ਨੇ ਸ਼ਾਹ ਨੂੰ 5 ਕਰੋੜ ਰੁਪਏ ਦਿੱਤੇ ਸਨ
ਐੱਨ.ਆਈ.ਏ. ਦੇ ਦੋਸ਼ ਪੱਤਰ 'ਚ ਦੋਸ਼ ਲਗਾਇਆ ਗਿਆ ਹੈ ਕਿ ਪਰਰਾ ਨੇ ਸ਼ਾਹ ਨੂੰ 5 ਕਰੋੜ ਰੁਪਏ ਦਿੱਤੇ ਸਨ ਅਤੇ ਸ਼ਾਹ ਨੂੰ ਗਿਲਾਨੀ ਦਾ ਕਰੀਬੀ ਸਹਿਯੋਗੀ ਵੀ ਮੰਨਿਆ ਜਾਂਦਾ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਰਾਸ਼ੀ ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਧਿਰ ਨਾਲ ਜੁੜੇ ਸ਼ਾਹ ਨੂੰ ਦਿੱਤੀ ਗਈ ਤਾਂ ਕਿ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ 'ਚ ਅਸ਼ਾਂਤੀ ਕਾਇਮ ਰਹੇ। ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ 'ਚ ਸਭ ਤੋਂ ਲੰਬੇ ਸਮੇਂ ਤੱਕ ਅਸ਼ਾਂਤੀ ਰਹੀ ਅਤੇ ਕਰੀਬ 53 ਦਿਨਾਂ ਤੱਕ ਕਰਫਿਊ ਰਿਹਾ। ਇਸ ਦੌਰਾਨ ਕਰੀਬ 100 ਲੋਕਾਂ ਦੀ ਮੌਤ ਹੋ ਗਈ ਅਤੇ 4 ਹਜ਼ਾਰ ਸੁਰੱਖਿਆ ਮੁਲਾਜ਼ਮਾਂ ਸਮੇਤ ਹਜ਼ਾਰਾਂ ਲੋਕ ਜ਼ਖਮੀ ਹੋਏ ਸਨ।


DIsha

Content Editor

Related News