NIA ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨਾਲ ਸੰਬੰਧਤ ਮਕਾਨ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ

9/19/2020 6:20:50 PM

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਾਲ 2017 'ਚ ਜੰਮੂ-ਕਸ਼ਮੀਰ 'ਚ ਸੀ.ਆਰ.ਪੀ.ਐੱਫ. ਕੇਂਦਰ 'ਤੇ ਹਮਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਇਰਸ਼ਾਦ ਅਹਿਮਦ ਰੇਸ਼ੀ ਨਾਲ ਸੰਬੰਧਤ ਮਕਾਨ ਨੂੰ ਸ਼ਨੀਵਾਰ ਨੂੰ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸਥਿਤ ਮਕਾਨ ਇਰਸ਼ਾਦ ਦੇ ਪਿਤਾ ਨਾਜ਼ਿਰ ਅਹਿਮਦ ਰੇਸ਼ੀ ਦੇ ਨਾਂ 'ਤੇ ਸੀ। ਐੱਨ.ਆਈ.ਏ. ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਕਾਕਾਪੁਰਾ ਇਲਾਕੇ ਦੇ ਰਤਨੀਪੁਰਾ ਪਿੰਡ 'ਚ ਸਥਿਤ ਮਕਾਨ ਤੋਂ ਇਲਾਵਾ 17 ਮਰਲਾ ਜ਼ਮੀਨ ਨੂੰ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਹੋਣ ਵਾਲੀ ਜਾਇਦਾਦ ਦੇ ਰੂਪ 'ਚ ਕੁਰਕ ਕਰ ਲਿਆ ਗਿਆ ਹੈ। ਗੈਰ-ਕਾਨੂੰਨੀ ਗਤੀਵਿਧੀਆਂ (ਨਿਪਟਾਰਾ) ਐਕਟ, 1967 ਦੀ ਧਾਰਾ 25 'ਚ ਭੁਗਤਾਨ ਜਾਇਦਾਦ ਕੁਰਕ ਕਰਨ ਦੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਇਹ ਕਾਰਵਾਈ ਕੀਤੀ ਗਈ। 

ਦੋਸ਼ੀ ਇਰਸ਼ਾਦ ਰੇਸ਼ੀ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦਾ ਸਰਗਰਮ ਮੈਂਬਰ ਸੀ। ਉਹ ਮਾਰੇ ਜਾ ਚੁਕੇ ਅੱਤਵਾਦੀ ਅਤੇ ਜੈਸ਼ ਕਮਾਂਡਰ ਨੂਰ ਮੁਹੰਮਦ ਤਾਂਤਰੇ ਉਰਫ਼ ਨੂਰ ਤ੍ਰਾਲੀ ਦਾ ਕਰੀਬੀ ਵੀ ਸੀ। ਦਸੰਬਰ 2017 'ਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ 'ਚ ਨੂਰ ਤ੍ਰਾਲੀ ਮਾਰਿਆ ਗਿਆ ਸੀ, ਜਿਸ ਦਾ ਬਦਲਾ ਲੈਣ ਲਈ ਉਸੇ ਸਾਲ ਦੱਖਣੀ ਕਸ਼ਮੀਰ ਦੇ ਲੇਥਪੁਰਾ 'ਚ ਸੀ.ਆਰ.ਪੀ.ਐੱਫ. ਸਮੂਹ ਕੇਂਦਰ 'ਤੇ ਸਾਜਿਸ਼ ਦੇ ਅਧੀਨ ਹਮਲਾ ਕੀਤਾ ਗਿਆ ਸੀ। ਐੱਨ.ਆਈ.ਏ. ਵਲੋਂ ਅਪ੍ਰੈਲ 2019 'ਚ ਗ੍ਰਿਫ਼ਤਾਰ ਕੀਤਾ ਗਿਆ ਇਰਸ਼ਾਦ ਰੇਸ਼ੀ ਉਸ ਹਮਲੇ ਦਾ ਮੁੱਖ ਸਾਜਿਸ਼ਕਰਤਾ ਸੀ। ਉਸ ਨੇ ਅੱਤਵਾਦੀਆਂ ਲਈ ਰੁਕਣ ਅਤੇ ਆਉਣ-ਜਾਣ ਲਈ ਵਾਹਨ ਦਾ ਇੰਤਜ਼ਾਮ ਕੀਤਾ ਸੀ। ਸੀ.ਆਰ.ਪੀ.ਐੱਫ. ਦੇ 5 ਕਰਮੀ 30-31 ਦਸੰਬਰ 2017 ਦੀ ਦਰਮਿਆਨੀ ਰਾਤ ਨੂੰ ਹੋਏ ਉਸ ਹਮਲੇ 'ਚ ਸ਼ਹੀਦ ਹੋ ਗਏ ਸਨ। ਜਵਾਬੀ ਕਾਰਵਾਈ 'ਚ 3 ਅੱਤਵਾਦੀ ਵੀ ਮਾਰੇ ਗਏ ਸਨ।


DIsha

Content Editor DIsha