NIA ਨੇ ISIS ਅੱਤਵਾਦੀ ਸਣੇ 2 ਖ਼ਿਲਾਫ਼ ਦਾਖ਼ਲ ਕੀਤਾ ਦੋਸ਼ ਪੱਤਰ
Friday, Jul 12, 2024 - 05:24 PM (IST)
ਮੁੰਬਈ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਲੀਬੀਆ 'ਚ ਸਰਗਰਮ ਆਈ.ਐੱਸ.ਆਈ.ਐੱਸ. ਦੇ ਇਕ ਅੱਤਵਾਦੀ ਸਮੇਤ 2 ਲੋਕਾਂ ਖ਼ਿਲਾਫ਼ ਭਾਰਤ ਵਿਰੋਧੀ ਏਜੰਡੇ ਨੂੰ ਉਤਸ਼ਾਹ ਦੇਣ ਦੀ ਸਾਜਿਸ਼ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਦੋਸ਼ ਪੱਤਰ ਦਾਖ਼ਲ ਕੀਤਾ। ਅੱਤਵਾਦ ਵਿਰੋਧੀ ਏਜੰਸੀ ਨੇ ਇਕ ਬਿਆਨ 'ਚ ਦੱਸਿਆ ਕਿ ਦੋਹਾਂ ਦੋਸ਼ੀਆਂ ਨੇ ਭਾਰਤ 'ਚ ਸੰਵੇਦਨਸ਼ੀਲ ਸੰਸਥਾਵਾਂ 'ਤੇ ਹਮਲਾ ਕਰਨ ਲਈ ਨੌਜਵਾਨਾਂ ਨੂੰ ਭਰਤੀ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਵਿਚ ਕਿਹਾ ਗਿਆ,"ਮੁਹੰਮਦ ਜ਼ੋਹੇਬ ਖਾਨ ਨੂੰ ਐੱਨ.ਆਈ.ਏ. ਨੇ ਕਈ ਥਾਵਾਂ 'ਤੇ ਛਾਪੇਮਾਰੀ ਤੋਂ ਬਾਅਦ ਇਸ ਸਾਲ ਫਰਵਰੀ 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਏਜੰਸੀ ਨੇ ਲੀਬੀਆ ਦੇ ਰਹਿ ਰਹੇ ਮੁਹੰਮਦ ਸ਼ੋਇਬ ਖਾਨ ਨਾਲ ਮਿਲ ਕੇ ਆਈ.ਐੱਸ.ਆਈ.ਐੱਸ. ਦੇ ਭਾਰਤ ਵਿਰੋਧੀ ਏਜੰਡੇ ਨੂੰ ਉਤਸ਼ਾਹ ਦੇਣ ਦੀ ਸਾਜਿਸ਼ ਰਚਣ ਲਈ ਨਾਮਜ਼ਦ ਕੀਤਾ ਗਿਆ ਹੈ।''
ਦੋਸ਼ ਪੱਤਰ ਇੱਥੇ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਦੇ ਸਾਹਮਣੇ ਦਾਖ਼ਲ ਕੀਤਾ ਗਿਆ, ਜਿਸ 'ਚ ਦੋਹਾਂ ਨੂੰ ਆਈ.ਐੱਸ.ਆਈ.ਐੱਸ. ਦੀ ਅੱਤਵਾਦੀ ਸਾਜਿਸ਼ 'ਚ ਮੁੱਖ ਸਾਜਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਮਾਮਲਾ,''ਗਲੋਬਲ ਅੱਤਵਾਦੀ ਨੈੱਟਵਰਕ ਦੇ ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ (ਔਰੰਗਾਬਾਦ) ਮਾਡਿਊਲ ਨਾਲ ਜੁੜਿਆ ਹੋਇਆ ਹੈ।'' ਭਾਰਤ 'ਚ ਆਈ.ਐੱਸ.ਆਈ.ਐੱਸ. ਨੈੱਟਵਰਕ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਐੱਨ.ਆਈ.ਏ. ਨੇ ਪਾਇਆ ਕਿ ਦੋਹਾਂ ਦੋਸ਼ੀਆਂ ਨੇ ਆਈ.ਐੱਸ.ਆਈ.ਐੱਸ. ਦੇ ਸਵੈ-ਘੋਸ਼ਿਤ ਖਲੀਫ਼ਾ ਦੇ ਪ੍ਰਤੀ ਵਫ਼ਾਦਾਰੀ ਦਾ ਵਚਨ ਲਿਆ ਸੀ। ਬਿਆਨ ਅਨੁਸਾਰ ਸਾਜਿਸ਼ ਦੇ ਅਧੀਨ ਦੋਸ਼ੀ ਦੀ ਭਾਰਤ 'ਚ ਲੜੀਵਾਰ ਅੱਤਵਾਦੀ ਹਮਲੇ ਕਰਨ ਤੋਂ ਬਾਅਦ ਅਫਗਾਨਿਸਤਾਨ ਜਾਂ ਤੁਰਕੀ ਦੌੜਨ ਦੀ ਯੋਜਨਾ ਸੀ। ਏਜੰਸੀ ਨੇ ਪਾਇਆ ਕਿ ਆਈ.ਐੱਸ.ਆਈ.ਐੱਸ. ਦੀ ਕੱਟੜਪੰਥੀ ਅਤੇ ਹਿੰਸਕ ਵਿਚਾਰਧਾਰਾ ਨੂੰ ਉਤਸ਼ਾਹ ਦੇਣ ਲਈ ਉਹ ਸਰਗਰਰ ਰੂਪ ਨਾਲ ਵੈੱਬਸਾਈਟ ਵਿਕਸਿਤ ਕਰਨ 'ਚ ਸ਼ਾਮਲ ਸਨ। ਐੱਨ.ਆਈ.ਏ. ਅਨੁਸਾਰ ਦੋਸ਼ੀਆਂ ਦੀ ਯੋਜਨਾ ਵੈੱਬਸਾਈਟ ਰਾਹੀਂ ਦੁਨੀਆ ਭਰ ਦੇ ਨੌਜਵਾਨਾਂ ਨੂੰ ਆਈ.ਐੱਸ.ਆਈ.ਐੱਸ. ਦੇ ਪ੍ਰਤੀ ਆਕਰਸ਼ਿਤ ਕਰਨ ਦੀ ਸੀ। ਏਜੰਸੀ ਨੇ ਦੱਸਿਆ ਕਿ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮੁਹੰਮਦ ਸ਼ੋਇਬ ਖਾਨ ਨੇ ਮੁਹੰਮਦ ਜ਼ੋਹੇਬ ਖਾਨ ਦੀ ਭਰਤੀ ਕੀਤੀ ਸੀ, ਜਿਸ ਨੇ ਵਟਸਐੱਪ ਗਰੁੱਪ ਬਣਾਇਆ ਸੀ ਅਤੇ ਇਕੱਲੇ ਔਰੰਗਾਬਾਦ ਦੇ 50 ਤੋਂ ਵੱਧ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਾਰਤ 'ਚ ਆਈ.ਐੱਸ.ਆਈ.ਐੱਸ. ਦੀਆਂ ਅੱਤਵਾਦੀਆਂ ਗਤੀਵਿਧੀਆਂ ਲਈ ਭਰਤੀ ਕਰਨ ਦੀ ਮੰਸ਼ਾ ਨਾਲ ਉਸ 'ਚ ਜੋੜਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e