NIA ਨੇ ਸ਼੍ਰੀਨਗਰ ''ਚ ਹੁਰੀਅਤ ਕਾਨਫਰੰਸ ਦੇ ਨੇਤਾ ਦੀ ਜਾਇਦਾਦ ਕੀਤੀ ਕੁਰਕ
Tuesday, Jun 13, 2023 - 11:34 AM (IST)

ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਹੁਰੀਅਤ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਖਾਂਡੇ ਉਰਫ਼ ਅਯਾਜ਼ ਅਕਬਰ ਦੀ ਸ਼ਹਿਰ ਦੇ ਮਲੂਰਾ ਇਲਾਕੇ 'ਚ ਸਥਿਤ ਇਕ ਰਿਹਾਇਸ਼ੀ ਜਾਇਦਾਦ ਮੰਗਲਵਾਰ ਨੂੰ ਕੁਰਕ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਖਾਂਡੇ ਦੇ ਇਕ ਕਨਾਲ ਅਤੇ 10 ਮਰਲਾ (8,160 ਵਰਗ ਫੁੱਟ) 'ਚ ਬਣੇ ਘਰ ਅਤੇ ਜ਼ਮੀਨ ਨੂੰ ਕੁਰਕ ਕਰਨ ਦਾ ਐਲਾਨ ਕਰਦੇ ਹੋਏ ਉੱਥੇ ਇਕ ਬੋਰਡ ਲਗਾਇਆ। ਐੱਨ.ਆਈ.ਏ. ਦੀ ਦਿੱਲੀ ਸਥਿਤ ਅਦਾਲਤ ਵਲੋਂ 31 ਮਈ ਨੂੰ ਪਾਸ ਇਕ ਆਦੇਸ਼ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ।