NIA ਨੇ ਪੁਣੇ ISIS ਮਾਡਿਊਲ ਮਾਮਲੇ ''ਚ ਅੱਠਵਾਂ ਮੁਲਜ਼ਮ ਕੀਤਾ ਗ੍ਰਿਫ਼ਤਾਰ
Friday, Nov 03, 2023 - 01:09 AM (IST)
ਮੁੰਬਈ (ਭਾਸ਼ਾ) ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੁਣੇ ISIS ਮਾਡਿਊਲ ਮਾਮਲੇ ਵਿਚ ਅੱਠਵੀਂ ਗ੍ਰਿਫ਼ਤਾਰੀ ਕੀਤੀ ਹੈ। ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ਦੀ ਜਾਂਚ ਵਿਚ ਇਸ ਨੂੰ ਇਕ "ਮਹੱਤਵਪੂਰਨ ਘਟਨਾਕ੍ਰਮ" ਮੰਨਿਆ ਜਾ ਰਿਹਾ ਹੈ। ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਵਿਅਕਤੀ ਦੀ ਪਛਾਣ ਮੁਹੰਮਦ ਸ਼ਾਹਨਵਾਜ਼ ਆਲਮ ਵਾਸੀ ਹਜ਼ਾਰੀਬਾਗ, ਝਾਰਖੰਡ ਵਜੋਂ ਹੋਈ ਹੈ। ਆਲਮ ਵਿਦੇਸ਼ੀ ਅੱਤਵਾਦੀ ਸੰਗਠਨ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਸਰਗਰਮੀ ਨਾਲ ਸ਼ਾਮਲ ਸੀ। ਆਲਮ ਆਪਣੇ ਦੋ ਸਾਥੀਆਂ - ਮੁਹੰਮਦ ਇਮਰਾਨ ਖ਼ਾਨ ਅਤੇ ਮੁਹੰਮਦ ਯੂਨਿਸ ਸਾਕੀ ਦੇ ਨਾਲ ਇਕ ਸਰਗਰਮ ISIS ਮੈਂਬਰ ਸੀ, ਜੋ ਇਕ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਫੜਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - Storm Ciaran: ਪੱਛਮੀ ਯੂਰਪ 'ਚ ਹਾਹਾਕਾਰ; ਸਕੂਲ, ਆਵਾਜਾਈ, ਬਿਜਲੀ, ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ
ਬੁਲਾਰੇ ਨੇ ਕਿਹਾ ਕਿ ਆਲਮ 19 ਜੁਲਾਈ ਨੂੰ ਪੁਣੇ ਪੁਲਸ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ ਸੀ ਅਤੇ NIA ਨੇ ਉਸ ਦੇ ਟਿਕਾਣੇ ਅਤੇ ਉਸ ਨੂੰ ਫੜੇ ਜਾਣ ਬਾਰੇ ਭਰੋਸੇਯੋਗ ਜਾਣਕਾਰੀ ਤੋਂ ਬਾਅਦ ਉਸ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ISIS ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਦੇਸ਼ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਅੱਤਵਾਦੀ ਕਾਰਵਾਈਆਂ ਕਰਨ ਦੀ ਯੋਜਨਾ ਬਣਾਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8