ਅੱਤਵਾਦੀ-ਗੈਂਗਸਟਰ ਗੱਠਜੋੜ ''ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ

03/08/2023 1:33:31 AM

ਨਵੀਂ ਦਿੱਲੀ (ਭਾਸ਼ਾ): ਐੱਨ.ਆਈ.ਏ. ਨੇ ਅੱਤਵਾਦੀਆਂ ਤੇ ਗੈਂਗਸਟਰ-ਨਸ਼ਾ ਤਸਕਰਾਂ ਦੇ ਨੈੱਟਵਰਕ ਖ਼ਿਲਾਫ਼ ਮੁਹਿੰਮ ਤੇਜ਼ ਕਰਦਿਆਂ ਸੰਗਠਿਤ ਗਿਰੋਹਾਂ ਦੇ ਮੈਂਬਰਾਂ ਖ਼ਿਲਾਫ਼ ਇਕ ਹੋਰ ਕਾਰਵਾਈ ਕੀਤੀ ਹੈ। ਅੱਜ ਇੱਥੇ ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਹੈ ਕਿ ਉੱਤਰੀ ਸੂਬਿਆਂ ਵਿਚ ਸੰਗਠਿਤ ਗਿਰੋਹਾਂ ਦੇ ਮੈਂਬਰਾਂ ਦੀਆਂ ਹਰਿਆਣਾ ਤੇ ਦਿੱਲੀ ਵਿਚ 5 ਹੋਰ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਮੰਤਰੀ ਬੈਂਸ ਤੇ ਖਹਿਰਾ ਵਿਚਾਲੇ ਹੋਈ ਤਿੱਖੀ ਬਹਿਸ, ਸਰਕਾਰੀ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਪੜ੍ਹੋ Top 10

ਇਸ ਤੋਂ ਪਹਿਲਾਂ, 4 ਮਾਰਚ ਨੂੰ ਵੀ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਤੇ ਦਿੱਲੀ ਵਿਚ 5 ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ ਤੇ ਇਸ ਸਿਲਸਿਲੇ ਵਿਚ 27 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਲ ਹੀ, ਵੱਡੀ ਗਿਣਤੀ 'ਚ ਹਥਿਆਰ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਭਾਈਚਾਰੇ ਦੀ ਮਿਸਾਲ: ਮੁਸਲਮਾਨ ਜੋੜੇ ਨੇ ਮੰਦਰ 'ਚ ਕਰਵਾਇਆ ਨਿਕਾਹ, ਹਿੰਦੂ ਰੀਤਾਂ ਨਾਲ ਹੋਇਆ ਬਾਰਾਤ ਦਾ ਸੁਆਗਤ

ਐੱਨ.ਆਈ.ਏ. ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਿਚ ਰਹਿ ਰਹੇ ਹਰਵਿੰਦਰ ਰਿੰਦਾ, ਲਾਰੈਂਸ ਬਿਸ਼ਨੋਈ ਤੇ ਬੰਬੀਹਾ ਸਮੂਹ ਵੱਲੋਂ ਚਲਾਏ ਜਾ ਰਹੇ ਤਿੰਨ ਵੱਡੇ ਸੰਗਠਿਤ ਜੁਰਮ ਗਿਰੋਹਾਂ ਖ਼ਿਲਾਫ਼ ਮਾਮਲਿਆਂ ਵਿਚ ਜਾਂਚ ਤੋਂ ਬਾਅਦ ਐੱਨ.ਆਈ.ਏ. ਨੇ ਹਰਿਆਣਾ ਵਿਚ ਚਾਰ ਤੇ ਦਿੱਲੀ 'ਚ ਇਕ ਸੰਪੱਤੀ ਕੁਰਕ ਕੀਤੀ ਹੈ। ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਕੁਰਕ ਸੰਪੱਤੀਆਂ ਸੰਗਠਿਤ ਅਪਰਾਧ ਗਿਰੋਹ ਦੇ ਮੈਂਬਰਾਂ ਦੀਆਂ ਹਨ। ਇਹ ਗਿਰੋਹ ਪੰਜਾਬ, ਹਰਿਆਣਾ,ਰਾਜਸਥਾਨ ਤੇ ਦਿੱਲੀ ਵਿਚ ਚੱਲ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News