ਕਸ਼ਮੀਰ ''ਚ NIA ਨੂੰ ਵੱਡੀ ਸਫਲਤਾ, ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫਤਾਰ
Tuesday, Oct 13, 2020 - 01:20 AM (IST)
ਨਵੀਂ ਦਿੱਲੀ - ਕਸ਼ਮੀਰ ਘਾਟੀ 'ਚ ਇੱਕ ਪਾਸੇ ਫੌਜ ਅੱਤਵਾਦੀਆਂ ਦਾ ਸਫਾਇਆ ਕਰ ਰਹੀ ਹੈ, ਤਾਂ ਉਥੇ ਹੀ ਦੂਜੇ ਪਾਸੇ ਐੱਨ.ਆਈ.ਏ. ਉਨ੍ਹਾਂ ਦੇ ਮਦਦਗਾਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਰਹੀ ਹੈ। ਸੋਮਵਾਰ ਨੂੰ ਐੱਨ.ਆਈ.ਏ. ਨੇ ਬਡਗਾਮ ਜ਼ਿਲ੍ਹੇ 'ਚ ਵੱਡੀ ਕਾਰਵਾਈ ਕਰਦੇ ਹੋਏ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ, ਜੋ ਹਿਜਬੁਲ ਕਮਾਂਡਰ ਨਾਵੇਦ ਬਾਬੂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ। ਸੁਰੱਖਿਆ ਏਜੰਸੀਆਂ ਅਤੇ ਐੱਨ.ਆਈ.ਏ. ਉਸ ਤੋਂ ਪੁੱਛਗਿੱਛ ਕਰਕੇ ਉਸਦੇ ਸਾਥੀਆਂ ਦਾ ਨਾਮ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬਡਗਾਮ ਤੋਂ ਜਿਸ ਤਫਾਜਲ ਹੁਸੈਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਅੱਤਵਾਦੀਆਂ ਦਾ ਮਦਦਗਾਰ ਸੀ। ਉਸ ਦੇ ਜ਼ਿੰਮੇ ਹਥਿਆਰਾਂ ਦੀ ਸਪਲਾਈ ਦਾ ਕੰਮ ਸੀ। ਤਫਾਜਲ ਨੇ ਹੀ ਸਾਬਕਾ ਸਰਪੰਚ ਤਾਰਿਕ ਮੀਰ ਨੂੰ ਹਥਿਆਰ ਦਿੱਤਾ ਸੀ। ਬਾਅਦ 'ਚ ਤਾਰਿਕ ਉਸ ਹਥਿਆਰ ਨੂੰ ਲੈ ਕੇ ਹਿਜਬੁਲ ਕਮਾਂਡਰ ਨਾਵੇਦ ਬਾਬੂ ਕੋਲ ਪਹੁੰਚਿਆ। ਹਾਲਾਂਕਿ ਬਾਅਦ 'ਚ ਪੁਲਸ ਟੀਮ ਨੇ ਨਾਵੇਦ ਬਾਬੂ ਅਤੇ ਡੀ.ਐੱਸ.ਪੀ. ਦੇਵੇਂਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਦੀ ਜਾਂਚ ਦਾ ਜ਼ਿੰਮਾ ਐੱਨ.ਆਈ.ਏ. ਨੂੰ ਸੌਂਪ ਦਿੱਤਾ ਸੀ।