ਐੱਨ. ਜੀ. ਟੀ. ਨੇ ਦੱਖਣੀ ਦਿੱਲੀ ''ਚ ਰੁੱਖ ਵੱਢਣ ''ਤੇ  19 ਤੱਕ ਲਾਈ ਰੋਕ

Tuesday, Jul 03, 2018 - 04:49 AM (IST)

ਐੱਨ. ਜੀ. ਟੀ. ਨੇ ਦੱਖਣੀ ਦਿੱਲੀ ''ਚ ਰੁੱਖ ਵੱਢਣ ''ਤੇ  19 ਤੱਕ ਲਾਈ ਰੋਕ

ਨਵੀਂ ਦਿੱਲੀ — ਰਾਸ਼ਟਰੀ ਹਰਿਆਲੀ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਦੱਖਣੀ ਦਿੱਲੀ 'ਚ 7 ਕਾਲੋਨੀਆਂ ਨੂੰ ਮੁੜ ਵਿਕਸਿਤ ਕਰਨ ਲਈ 17 ਹਜ਼ਾਰ ਰੁੱਖਾਂ ਨੂੰ ਵੱਢਣ ਲਈ 19 ਜੁਲਾਈ ਤਕ ਰੋਕ ਲਗਾ ਦਿੱਤੀ ਹੈ। ਐੱਨ. ਜੀ. ਟੀ. 'ਚ ਸੋਮਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਈ। ਟ੍ਰਿਬਿਊਨਲ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਜਾਵੇਦ ਰਹੀਮ ਨੇ ਕਾਲੋਨੀਆਂ ਨੂੰ ਵਿਕਸਿਤ ਕਰਨ ਵਾਲੇ ਜਨਤਕ ਅਦਾਰੇ ਰਾਸ਼ਟਰੀ ਭਵਨ ਨਿਰਮਾਣ ਨਿਗਮ (ਐੱਨ. ਬੀ. ਸੀ. ਸੀ.) ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਸੀ. ਪੀ. ਡਬਲਯੂ. ਡੀ. ਨੂੰ ਹੁਕਮ ਦਿੱਤਾ ਹੈ ਕਿ ਇਸ ਮਾਮਲੇ ਦੀ 19 ਜੁਲਾਈ ਨੂੰ ਹੋਣ ਵਾਲੀ ਸੁਣਵਾਈ  ਤਕ ਰੁੱਖਾਂ ਨੂੰ ਨਾ ਵੱਢਣ। ਦਿੱਲੀ ਹਾਈ ਕੋਰਟ ਨੇ ਵੀ 25 ਜੂਨ ਨੂੰ ਇਕ ਡਾਕਟਰ ਦੀ ਰਿਟ 'ਤੇ ਸੁਣਵਾਈ ਕਰਦਿਆਂ 4 ਜੁਲਾਈ ਤਕ ਰੁੱਖਾਂ ਦੀ ਕਟਾਈ ਨੂੰ ਰੋਕਣ ਦਾ ਹੁਕਮ ਦਿੱਤਾ ਸੀ। ਹਾਈ ਕੋਰਟ 'ਚ ਵੀ ਇਸ ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਹੋਣੀ ਹੈ।
 


Related News