NGT ਸਖਤ, ਕੂੜਾ ਨਾ ਚੁੱਕਿਆ ਤਾਂ ਕਰਮਚਾਰੀਆਂ ਨੂੰ ਨਹੀਂ ਮਿਲਣਗੀਆਂ ਤਨਖਾਹਾਂ
Friday, Nov 22, 2019 - 04:34 PM (IST)

ਨਵੀਂ ਦਿੱਲੀ/ਚੰਡੀਗੜ੍ਹ—ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ) ਨੇ ਗੁਰੂਗ੍ਰਾਮ ਨਗਰ ਨਿਗਮ ਨੂੰ ਆਦੇਸ਼ ਦਿੱਤਾ ਹੈ ਕਿ ਉਹ ਬੰਧਵਾੜੀ ਜ਼ਿਲੇ 'ਚ ਪਏ 25 ਲੱਖ ਟਨ ਕੂੜੇ ਦੇ ਢੇਰਾਂ ਨੂੰ 6 ਮਹੀਨਿਆਂ 'ਚ ਸਾਫ ਕਰੇ। ਇਸ ਦੇ ਨਾਲ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਹੋਣ ਦੀ ਸਥਿਤੀ 'ਚ ਤਨਖਾਹ ਰੋਕਣ ਵਰਗੀ ਕਾਰਵਾਈ ਕੀਤੀ ਜਾਵੇਗੀ।
ਐੱਨ.ਜੀ.ਟੀ ਦੇ ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕਿਹਾ ਹੈ ਕਿ ਕੂੜੇ ਨੂੰ ਘੱਟ ਤੋਂ ਘੱਟ ਸਮੇਂ 'ਚ ਸਾਫ ਕਰਨ ਲਈ ਉੱਚਿਤ ਕਾਰਜ ਯੋਜਨਾ ਤਿਆਰ ਕਰਨ ਦੀ ਜਰੂਰਤ ਹੈ ਤਾਂ ਕਿ ਪ੍ਰਭਾਵਸ਼ਾਲੀ ਅਤੇ ਤੇਜ਼ ਕਦਮ ਚੁੱਕੇ ਜਾ ਸਕਣ। ਜਸਟਿਸ ਐੱਸ.ਪੀ. ਵਾਂਗੜੀ ਅਤੇ ਜਸਟਿਸ ਰਾਧਾਕ੍ਰਿਸ਼ਣਨ ਦੀ ਬੈਂਚ ਨੇ ਕਿਹਾ,''ਪ੍ਰਕਿਰਿਆ 'ਚ ਪਹਿਲਾਂ ਤੋਂ ਹੀ ਬਹੁਤ ਸਮਾਂ ਗੁਆਇਆ ਜਾ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਹੀ ਇਹ ਸਮਾਂ-ਸੀਮਾ ਤੈਅ ਕੀਤੀ ਗਈ ਹੈ।''