ਵੱਧਦੇ ਪ੍ਰਦੂਸ਼ਣ ਦੀ ਮਾਰ, NGT ਨੇ ਪਟਾਕਿਆਂ 'ਤੇ 30 ਨਵੰਬਰ ਤੱਕ ਲਾਈ ਪਾਬੰਦੀ

11/09/2020 12:02:45 PM

ਨਵੀਂ ਦਿੱਲੀ— ਦਿੱਲੀ-ਐੱਨ. ਸੀ. ਆਰ. 'ਚ ਵੱਧਦੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਵੱਡਾ ਫ਼ੈਸਲਾ ਲਿਆ ਹੈ। ਐੱਨ. ਜੀ. ਟੀ. ਨੇ ਸੋਮਵਾਰ ਨੂੰ ਆਪਣੇ ਆਦੇਸ਼ ਵਿਚ ਕਿਹਾ ਕਿ ਦਿੱਲੀ-ਐੱਨ. ਸੀ. ਆਰ. 'ਚ ਅੱਜ ਤੋਂ ਭਾਵ 9 ਨਵੰਬਰ ਤੋਂ 30 ਨਵੰਬਰ ਨੂੰ ਅੱਧੀ ਰਾਤ ਤੱਕ ਪਟਾਕੇ ਚਲਾਉਣ ਅਤੇ ਵਿਕਰੀ 'ਤੇ ਪਾਬੰਦੀ ਰਹੇਗੀ। ਐੱਨ. ਜੀ. ਟੀ. ਦੇ ਪ੍ਰਧਾਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਇਕ ਬੈਂਚ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਪਾਬੰਦੀ ਦੇਸ਼ ਦੇ ਹਰ ਉਸ ਸ਼ਹਿਰ ਅਤੇ ਕਸਬੇ 'ਤੇ ਲਾਗੂ ਹੋਵੇਗੀ, ਜਿੱਥੇ ਨਵੰਬਰ ਮਹੀਨੇ 'ਚ ਹਵਾ ਗੁਣਵੱਤਾ 'ਖਰਾਬ' ਜਾਂ ਉਸ ਤੋਂ ਉੱਪਰ ਦੀਆਂ ਸ਼੍ਰੇਣੀਆਂ ਵਿਚ ਦਰਜ ਕੀਤੀ ਗਈ ਸੀ। ਬੈਂਚ ਨੇ ਇਹ ਵੀ ਕਿਹਾ ਕਿ ਉਂਝ ਸ਼ਹਿਰ ਜਾਂ ਕਸਬੇ ਜਿੱਥੇ ਹਵਾ ਗੁਣਵੱਤਾ 'ਮੱਧ' ਜਾਂ ਉਸ ਦੇ ਹੇਠਾਂ ਦਰਜ ਕੀਤੀ ਗਈ ਹੈ, ਉੱਥੇ ਸਿਰਫ ਗ੍ਰੀਨ ਪਟਾਕਿਆਂ ਦੀ ਵਿਕਰੀ ਹੋ ਸਕਦੀ ਹੈ। ]

PunjabKesari

ਇਹ ਵੀ ਪੜ੍ਹੋ: ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ 'ਖ਼ਤਰਨਾਕ', ਧੁੰਦ ਦੀ ਚਾਦਰ 'ਚ ਲਿਪਟੀ ਰਾਜਧਾਨੀ (ਤਸਵੀਰਾਂ)

ਐੱਨ. ਜੀ. ਟੀ. ਨੇ ਕਿਹਾ ਕਿ ਦੀਵਾਲੀ, ਛਠ, ਨਵਾਂ ਸਾਲ, ਕ੍ਰਿਸਮਿਸ ਅਤੇ ਹੋਰ ਮੌਕਿਆਂ 'ਤੇ ਪਟਾਕੇ ਚਲਾਉਣ ਦੀ ਸਮੇਂ ਸੀਮਾ ਨੂੰ 2 ਘੰਟੇ ਤੱਕ ਹੀ ਸੀਮਤ ਰੱਖੀ ਜਾ ਸਕਦੀ ਹੈ। ਕਿਸੇ ਹੋਰ ਦਿਨ ਪਟਾਕੇ ਨਹੀਂ ਚਲਾਏ ਜਾਣਗੇ। ਇਸ ਤੋਂ ਇਲਾਵਾ ਐੱਨ. ਜੀ. ਟੀ. ਨੇ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਰੇ ਸਰੋਤਾਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ, ਕਿਉਂਕਿ ਪ੍ਰਦੂਸ਼ਣ ਨਾਲ ਕੋਵਿਡ-19 ਦੇ ਕੇਸ ਵੱਧ ਸਕਦੇ ਹਨ।

ਇਹ ਵੀ ਪੜ੍ਹੋ: 492 ਸਾਲਾਂ ਬਾਅਦ ਸ਼੍ਰੀਰਾਮ ਜਨਮ ਭੂਮੀ 'ਤੇ ਇਸ ਵਾਰ ਜਗਣਗੇ 'ਖੁਸ਼ੀਆਂ' ਦੇ ਦੀਵੇ

ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਪਹਿਲਾਂ ਹੀ ਗ੍ਰੀਨ ਪਟਾਕੇ ਚਲਾਉਣ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਜਿਸ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਦੀਵਾਲੀ ਬਿਨਾਂ ਪਟਾਕਿਆਂ 'ਤੇ ਮਨਾਈ ਜਾਵੇ ਅਤੇ ਪਟਾਕਿਆਂ 'ਤੇ ਪੂਰਨ ਪਾਬੰਦੀ ਰਹੇਗੀ। ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬਿਆਂ ਨੇ ਫ਼ਿਲਹਾਲ ਪਟਾਕਿਆਂ 'ਤੇ ਪਾਬੰਦੀ ਲਾਉਣ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

 


Tanu

Content Editor

Related News