ਧਾਰਮਿਕ ਮਾਮਲਿਆਂ ''ਚ ਐੈੱਨ. ਜੀ. ਟੀ. ਦੀ ਦਖਲਅੰਦਾਜ਼ੀ ਨਹੀਂ ਹੋਵੇਗੀ ਬਰਦਾਸ਼ਤ : ਨੈਕਾ
Friday, Dec 15, 2017 - 05:20 PM (IST)

ਜੰਮੂ— ਅਮਰਨਾਥ ਗੁਫਾ 'ਚ ਬਾਬਾ ਭੋਲੇ ਦੇ ਜੈਕਾਰੇ 'ਤੇ ਰੋਕ ਲਗਾਉਣ 'ਤੇ ਐੈੱਨ. ਜੀ. ਟੀ. ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਨੈਸ਼ਨਲ ਕਾਨਫਰੰਸ ਨੇ ਇਸ ਧਾਰਮਿਕ ਮਾਮਲਿਆਂ 'ਚ ਦਖਲਅੰਦਾਜੀ ਕਿਹਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨੈਕਾ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਦਵਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਸਾਲ 2008 'ਚ ਬੰਮ ਬੰਮ ਭੋਲੇ ਦੇ ਜੈਕਾਰਿਆਂ ਤੋਂ ਬਾਅਦ ਸੱਤਾ 'ਚ ਆਈ ਭਾਜਪਾ ਮੂਕ ਦਰਸ਼ਕ ਬਣਕੇ ਬੈਠੀ ਹੈ ਉਹ ਇਤਰਾਜਯੋਗ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਨਿਆ ਵਿਅਸਥਾ ਦਾ ਸੰਮਾਨ ਕਰਦੇ ਹਨ ਪਰ ਧਰਮ ਦੇ ਮਾਮਲਿਆਂ 'ਚ ਦਖਲਅੰਦਾਜੀ ਕਰਨਾ ਗਲਤ ਹੈ।
ਦਵਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਐੈੱਨ. ਜੀ. ਟੀ. ਵੈਸ਼ਣੋ ਦੇਵੀ 'ਚ ਯਾਤਰੀਆਂ ਦੀ ਗਿਣਤੀ 'ਤੇ ਰੋਕ ਲਗਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰਨਾਥ ਨੂੰ ਲੈ ਕੇ ਰਾਜਨੀਤਿਕ ਕਰਨ ਵਾਲੀ ਭਾਜਪਾ ਕੇਂਦਰ 'ਚ ਸੱਤਾ 'ਚ ਹੈ। ਰਾਜ 'ਚ ਭਾਜਪਾ ਸਰਕਾਰ ਹੈ। ਫਿਰ ਵੀ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਰਾਣਾ ਨੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਲੋਕਾਂ ਦੀ ਭਾਵਨਾਵਾਂ ਦੀਆਂ ਗੱਲਾਂ ਆਉਂਦੀਆਂ ਹਨ ਤਾਂ ਭਾਜਪਾ ਚੁੱਪ ਕਿਉਂ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਐੈੱਨ. ਜੀ. ਟੀ. ਨੂੰ ਆਪਣਾ ਇਹ ਹੁਕਮ ਵਾਪਸ ਲੈਣਾ ਚਾਹੀਦਾ ਅਤੇ ਅਮਰਨਾਥ ਸ਼੍ਰਾਈਨ ਬੋਰਡ ਦੇ ਚੇਅਰਮੈਨ ਗਵਰਨਰ ਨੂੰ ਚਾਹੀਦਾ ਹੈ ਕਿ ਉਹ ਇਸ ਹੁਕਮ ਦੇ ਖਿਲਾਫ ਅਪੀਲ ਕਰਨ।