ਅਗਲੇ ਸਾਲ PM ਮੋਦੀ ਲਾਲ ਕਿਲ੍ਹੇ ''ਤੇ ਨਹੀਂ ਸਗੋਂ ਆਪਣੇ ਘਰ ''ਤੇ ਲਹਿਰਾਉਣਗੇ ਝੰਡਾ : ਖੜਗੇ

08/15/2023 1:22:30 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਟਿੱਪਣੀ 'ਚ ਹੰਕਾਰ ਨਜ਼ਰ ਆਉਂਦਾ ਹੈ ਕਿ ਉਹ ਅਗਲੇ ਸਾਲ ਲਾਲ ਕਿਲ੍ਹੇ 'ਤੇ ਮੁੜ ਝੰਡਾ ਲਹਿਰਾਉਣਗੇ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਵੀ ਕਿਹਾ ਕਿ ਅਗਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ 'ਤੇ ਨਹੀਂ ਸਗੋਂ ਆਪਣੇ ਘਰ ਝੰਡਾ ਲਹਿਰਾਉਣਗੇ। ਖੜਗੇ ਨੇ ਕਿਹਾ,''ਹਰ ਆਦਮੀ ਇਹੀ ਕਹਿੰਦਾ ਹੈ ਕਿ ਵਾਰ-ਵਾਰ ਜਿੱਤ ਕੇ ਆਵਾਂਗਾ ਪਰ ਹਰਾਉਣਾ ਜਿਤਾਉਣਾ ਵੋਟਰਾਂ ਦੇ ਹੱਥ 'ਚ ਹੈ। ਉਹ ਝੰਡਾ ਲਹਿਰਾਉਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਉਹ ਹੰਕਾਰ ਦੀ ਗੱਲ ਹੈ।''

ਇਹ ਵੀ ਪੜ੍ਹੋ : PM ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ, ਦਿੱਤੀ ਗਈ 21 ਤੋਪਾਂ ਦੀ ਸਲਾਮੀ

ਉਨ੍ਹਾਂ ਕਿਹਾ,''ਉਹ (ਪ੍ਰਧਾਨ ਮੰਤਰੀ) ਅਗਲੇ ਸਾਲ ਝੰਡਾ ਲਹਿਰਾਉਣਗੇ ਪਰ ਆਪਣੇ ਘਰ ਲਹਿਰਾਉਣਗੇ। ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ,''2024 'ਚ ਲਾਲ ਕਿਲ੍ਹੇ 'ਤੇ ਝੰਡਾ ਕੌਣ ਲਹਿਰਾਏਗਾ, ਇਸ ਦਾ ਫ਼ੈਸਲਾ ਜਨਤਾ ਕਰੇਗੀ। 2024 ਤੱਕ ਇੰਤਜ਼ਾਰ ਕਰੋ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਸ਼ਵਾਸ ਜਤਾਇਆ ਕਿ ਉਹ ਅਗਲੇ ਸਾਲ ਲਾਲ ਕਿਲ੍ਹੇ ਤੋਂ ਇਕ ਵਾਰ ਮੁੜ ਰਾਸ਼ਟਰ ਨੂੰ ਸੰਬੋਧਨ ਕਰਨਗੇ ਅਤੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਦੀ ਤਰੱਕੀ ਉਨ੍ਹਾਂ ਦੇ ਸਾਹਮਣੇ ਪੇਸ਼ ਕਰਨਗੇ। ਲਾਲ ਕਿਲ੍ਹੇ ਤੋਂ 77ਵੇਂ ਆਜ਼ਾਦੀ ਦਿਹਾੜੇ ਮੌਕੇ 'ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਅਗਲੀ ਵਾਰ 15 ਅਗਸਤ ਨੂੰ ਇਸੇ ਸਾਲ ਕਿਲ੍ਹੇ ਤੋਂ ਮੈਂ ਤੁਹਾਨੂੰ ਦੇਸ਼ ਦੀਆਂ ਉਪਲੱਬਧੀਆਂ, ਤੁਹਾਡੇ ਸੰਕਲਪ, ਉਸ 'ਚ ਹੋਈ ਤਰੱਕੀ, ਉਸ ਦੀ ਸਫ਼ਲਤਾ ਪੂਰੇ ਆਤਮਵਿਸ਼ਵਾਸ ਨਾਲ ਤੁਹਾਡੇ ਸਾਹਮਣੇ ਪੇਸ਼ ਕਰਾਂਗਾ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News