ਕਾਨਪੁਰ ''ਚ ਘਰ ਦੇ ਅੰਦਰ ਨਵ-ਵਿਆਹੇ ਜੋੜੇ ਦਾ ਹੋਇਆ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢੇ ਗਏ ਗਲ਼

Thursday, May 19, 2022 - 03:51 PM (IST)

ਕਾਨਪੁਰ ''ਚ ਘਰ ਦੇ ਅੰਦਰ ਨਵ-ਵਿਆਹੇ ਜੋੜੇ ਦਾ ਹੋਇਆ ਕਤਲ, ਤੇਜ਼ਧਾਰ ਹਥਿਆਰ ਨਾਲ ਵੱਢੇ ਗਏ ਗਲ਼

ਕਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਬਜਰੀਆ ਇਲਾਕੇ 'ਚ ਵੀਰਵਾਰ ਨੂੰ ਇਕ ਨਵ-ਵਿਆਹੇ ਜੋੜੇ ਦਾ ਉਸ ਦੇ ਘਰ 'ਚ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਬ੍ਰਜੇਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਸ਼ਿਵਮ ਤਿਵਾੜੀ (27) ਅਤੇ ਉਸ ਦੀ ਪਤਨੀ ਜੂਲੀ ਤਿਵਾੜੀ (24) ਕਮਰੇ ਅੰਦਰ ਸੌਂ ਰਹੇ ਸਨ, ਜਦੋਂ ਕਿ ਸ਼ਿਵਮ ਦੇ ਪਿਤਾ ਦੀਪਕ ਕੁਮਾਰ ਅਤੇ ਭਰਾ ਮੋਨੂੰ ਛੱਤ 'ਤੇ ਸੁੱਤੇ ਸਨ।

ਇਹ ਵੀ ਪੜ੍ਹੋ : ਰਾਜਸਥਾਨ 'ਚ ਵਾਪਰਿਆ ਭਿਆਨਕ ਹਾਦਸਾ, 5 ਭਰਾਵਾਂ ਦੀ ਮੌਤ

ਘਰ 'ਚ ਕੁਝ ਕਿਰਾਏਦਾਰ ਵੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 6 ਵਜੇ ਇਕ ਕਿਰਾਏਦਾਰ ਨੇ ਸ਼ਿਵਮ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। ਕਿਰਾਏਦਾਰ ਅੰਦਰ ਗਿਆ ਤਾਂ ਉਸ ਨੂੰ ਜੋੜੇ ਦੀਆਂ ਲਾਸ਼ਾਂ ਫਰਸ਼ 'ਤੇ ਖੂਨ ਨਾਲ ਲੱਥਪੱਥ ਮਿਲੀਆਂ। ਅਧਿਕਾਰੀ ਨੇ ਦਾਅਵਾ ਕੀਤਾ ਕਿ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਪੀੜਤਾਂ ਦਾ ਗਲ਼ਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਘਰ ਦੇ ਹੀ ਕਿਸੇ ਆਦਮੀ ਦਾ ਕੰਮ ਲੱਗਦਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News