ਹੁਣ ਯੂ.ਪੀ. ''ਚ ਜੰਮਿਆ ਨਵਾਂ ਬੱਚਾ, ਨਾਂ ਰੱਖਿਆ ''ਲਾਕਡਾਊਨ''

04/02/2020 3:11:26 PM

ਦੇਵਰੀਆ-ਪੂਰੀ ਦੁਨੀਆ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਨੇ ਉੱਚਿਤ ਕਦਮ ਚੁੱਕਦੇ ਹੋਇਆ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ।ਇਸ ਦੌਰਾਨ ਜਿੱਥੇ ਇਕ ਪਾਸੇ ਸਾਰੇ ਲੋਕ ਚਾਹੁੰਦੇ ਹਨ ਕਿ 'ਕੋਰੋਨਾਵਾਇਰਸ' ਅਤੇ 'ਲਾਕਡਾਊਨ' ਵਾਪਸ ਨਾ ਆਵੇ ਤਾਂ ਉੱਥੇ ਕੁਝ ਲੋਕਾ ਇਸ ਨੂੰ ਹਮੇਸ਼ਾ ਯਾਦ ਰੱਖਣ ਲਈ ਆਪਣੇ ਘਰ 'ਚ ਹੀ ਇਸ ਨੂੰ ਰੱਖਣ ਜਾ ਰਹੇ ਹਨ। ਦਰਅਸਲ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਖੁਕੁੰਦੂ ਪਿੰਡ 'ਚ ਬੀਤੇ ਸੋਮਵਾਰ ਨੂੰ ਇਕ ਬੱਚਾ ਪੈਦਾ ਹੋਇਆ, ਜਿਸਦੇ ਮਾਪਿਆਂ ਨੇ ਉਸ ਦਾ ਨਾਂ 'ਲਾਕਡਾਊਨ' ਰੱਖ ਦਿੱਤਾ। 

ਬੱਚੇ ਦੇ ਪਿਤਾ ਪਵਨ ਨੇ ਦੱਸਿਆ ਹੈ ਕਿ ਸਾਨੂੰ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਾਉਣ ਲਈ ਲਾਕਡਾਊਨ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ, ਕਿਉਂਕਿ ਲਾਕਡਾਊਨ ਰਾਸ਼ਟਰੀ ਹਿੱਤ ਲਈ ਹੈ, ਇਸ ਲਈ ਅਸੀਂ ਆਪਣੇ ਬੱਚੇ ਭਾਵ ਲੜਕੇ ਦਾ ਨਾਂ ਲਾਕਡਾਊਨ ਰੱਖਿਆ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਲੜਕੇ ਦਾ ਨਾਂ ਹਮੇਸ਼ਾ ਲੋਕਾਂ ਨੂੰ ਆਪਣੇ ਹਿੱਤ ਤੋਂ ਪਹਿਲਾਂ ਰਾਸ਼ਟਰੀ ਹਿੱਤ ਦੀ ਯਾਦ ਦਿਵਾਉਂਦਾ ਰਹੇਗਾ। 

ਪਵਨ ਨੇ ਇਹ ਵੀ ਦੱਸਿਆ ਹੈ ਕਿ ਉਸ ਦਾ ਪੂਰਾ ਪਰਿਵਾਰ ਬੱਚੇ 'ਲਾਕਡਾਊਨ' ਦੀ ਦੇਖਭਾਲ ਕਰ ਰਹੇ ਹਨ ਅਤੇ ਇੱਥੋ ਤੱਕ ਕਿ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਹੈ ਕਿ ਜਦੋਂ ਤੱਕ ਦੇਸ਼ 'ਚ ਲਾਕਡਾਊਨ ਖਤਮ ਨਹੀਂ ਹੋ ਜਾਂਦਾ ਉਦੋ ਤੱਕ ਬੱਚੇ ਨੂੰ ਮਿਲਣ ਕੋਈ ਨਾ ਆਵੇ। 

ਇਹ ਵੀ ਪੜ੍ਹੋ: ਲਾਕਡਾਊਨ ਦੌਰਾਨ ਜਨਮੇ ਜੁੜਵਾ ਬੱਚੇ, ਮਾਂ ਨੇ ਰੱਖੇ ਨਾਂ 'ਕੋਰੋਨਾ-ਕੋਵਿਡ'


Iqbalkaur

Content Editor

Related News