ਘਰ ਦੀ ਛੱਤ ਡਿੱਗਣ ਕਾਰਨ ਨਵਜਨਮੀ ਬੱਚੀ ਦੀ ਮੌਤ, ਪਰਿਵਾਰ ਦੇ 5 ਜੀਅ ਜ਼ਖ਼ਮੀ

Friday, Jul 26, 2024 - 04:26 PM (IST)

ਘਰ ਦੀ ਛੱਤ ਡਿੱਗਣ ਕਾਰਨ ਨਵਜਨਮੀ ਬੱਚੀ ਦੀ ਮੌਤ, ਪਰਿਵਾਰ ਦੇ 5 ਜੀਅ ਜ਼ਖ਼ਮੀ

ਨਵੀਂ ਦਿੱਲੀ- ਦੱਖਣੀ-ਪੂਰਬੀ ਦਿੱਲੀ ਵਿਚ ਇਕ ਘਰ ਦੀ ਛੱਤ ਦਾ ਇਕ ਹਿੱਸਾ ਡਿੱਗਣ ਕਾਰਨ ਇਕ ਨਵਜਨਮੀ ਬੱਚੀ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ 5 ਜੀਅ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਤੁਗ਼ਲਕਾਬਾਦ ਇਲਾਕੇ ਦੇ ਚੁਰੀਆ ਮੁਹੱਲਾ ਵਿਚ ਤੜਕੇ 3 ਵਜੇ ਵਾਪਰੀ ਅਤੇ ਉਦੋਂ ਘਰ ਵਿਚ ਸਾਰੇ ਲੋਕ ਸੁੱਤੇ ਹੋਏ ਸਨ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਛੱਤ ਦਾ ਇਕ ਹਿੱਸਾ ਡਿੱਗ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਮੰਜ਼ਿਲਾ ਮਕਾਨ ਤੰਗ ਗਲੀ ਵਿਚ ਸਥਿਤ ਹੈ ਅਤੇ ਕਾਫੀ ਪੁਰਾਣਾ ਹੈ। ਹਾਦਸੇ ਵਿਚ ਸੋਨੂੰ ਭੂਰੇ ਖਾਨ ਉਨਾਂ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਜ਼ਖ਼ਮੀ ਹੋਏ ਹਨ। ਬੱਚਿਆਂ ਦੀ ਉਮਰ 9, 5 ਅਤੇ 4 ਸਾਲ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਉਨ੍ਹਾਂ ਦੀ ਦੋ ਮਹੀਨੇ ਦੀ ਧੀ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹਨ।


author

Tanu

Content Editor

Related News