ਨਵਜੰਮੇ ਬੱਚੇ ਦੀਆਂ 5 ਉਂਗਲਾਂ ਵੱਢਣ ਦਾ ਮਾਮਲਾ: ਹਸਪਤਾਲ ਤੇ ਡਾਕਟਰ ਜ਼ਿੰਮੇਵਾਰ, ਦੇਣਗੇ ਮੁਆਵਜ਼ਾ

Tuesday, Jul 29, 2025 - 03:24 AM (IST)

ਨਵਜੰਮੇ ਬੱਚੇ ਦੀਆਂ 5 ਉਂਗਲਾਂ ਵੱਢਣ ਦਾ ਮਾਮਲਾ: ਹਸਪਤਾਲ ਤੇ ਡਾਕਟਰ ਜ਼ਿੰਮੇਵਾਰ, ਦੇਣਗੇ ਮੁਆਵਜ਼ਾ

ਚੇਨਈ - ਚੇਨਈ ਉੱਤਰੀ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਇੱਥੋਂ ਦੇ ਇਕ ਹਸਪਤਾਲ ਅਤੇ ਡਾਕਟਰ ਨੂੰ ਗੈਂਗਰੀਨ ਕਾਰਨ ਨਵਜੰਮੇ ਬੱਚੇ ਦੀਆਂ ਪੰਜੇ ਉਂਗਲਾਂ ਵੱਢੇ ਜਾਣ ਦੇ ਮਾਮਲੇ ’ਚ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ  ਇਲਾਵਾ ਇਲਾਜ ’ਤੇ ਖਰਚ ਹੋਏ 23.36 ਲੱਖ ਰੁਪਏ ਦੀ ਭਰਪਾਈ ਕਰਨ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਸ਼ਹਿਰ ਦੇ ਹਸਪਤਾਲ ਅਤੇ ਇਸਤਰੀ ਰੋਗ ਮਾਹਿਰ ਨੂੰ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ  ਅਤੇ ਉਨ੍ਹਾਂ ਨੂੰ ਕੁੱਲ ਮੁਆਵਜ਼ਾ ਰਕਮ ਦੇ ਨਾਲ-ਨਾਲ  ਹੀ ਮੁਕੱਦਮੇਬਾਜ਼ੀ ਦੀ ਲਾਗਤ ਵਜੋਂ 10,000 ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ।

ਕਮਿਸ਼ਨ ਨੇ ਕਿਹਾ ਕਿ ਹਸਪਤਾਲ ਅਤੇ ਡਾਕਟਰੀ ਪ੍ਰਕਿਰਿਆ ਐਮਰਜੈਂਸੀ ਪ੍ਰਕਿਰਤੀ ਨੂੰ ਜਾਇਜ਼ ਠਹਿਰਾਉਣ ਵਿਚ ਅਸਫਲ ਰਹੇ ਜਾਂ ਇਹ ਦੱਸਣ ਵਿਚ ਅਸਫਲ ਰਹੇ ਕਿ ਪ੍ਰਕਿਰਿਆ ਲਈ ਲੋੜੀਂਦੀ ਸਹਿਮਤੀ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ। ਅਜਿਹੀ ਜਾਣਕਾਰੀ ਹੈ ਕਿ ‘ਸਰਵਾਈਕਲ ਪੇਸੇਰੇ’ ਪ੍ਰਕਿਰਿਆ ਕਾਰਨ ਬੱਚੇ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ। ਇਸ ਪ੍ਰਕਿਰਿਆ ਦੇ ਤਹਿਤ ਸਿਲੀਕਾਨ ਰਿੰਗ ਨੂੰ ਯੋਨੀ ਵਿਚ ਪਾਇਆ ਜਾਂਦਾ ਹੈ ਤਾਂ ਜੋ ਬੱਚੇਦਾਨੀ ਦੇ ਮੂੰਹ ਨੂੰ ਸਹਾਰਾ ਮਿਲ ਸਕੇ, ਪਰ ਇਸ ਪ੍ਰਕਿਰਿਆ ਲਈ ਸਹਿਮਤੀ ਨਹੀਂ ਲਈ ਗਈ। ਇਸ ਪ੍ਰਕਿਰਿਆ ਕਾਰਨ ਬੱਚੇ ਨੂੰ ਗੈਂਗਰੀਨ ਹੋ ਗਿਆ ਅਤੇ ਕਮਿਸ਼ਨ ਨੇ ਕਿਹਾ ਕਿ ਇਹ ਪ੍ਰਕਿਰਿਆ ਬਿਨਾਂ ਕਿਸੇ ਪ੍ਰੀਖਣ ਦੇ ਕੀਤੀ ਗਈ।

ਇਸ ਕਾਰਨ 24 ਹਫਤੇ ਦੀ ਗਰਭਵਤੀ ਔਰਤ ਦਾ ਸਮੇਂ ਤੋਂ ਪਹਿਲਾਂ ਜਣੇਪਾ ਕਰਵਾਉਣਾ ਪਿਆ। ਬੱਚੇ ਦੀ ਮਾਂ ਦਾ ਇਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਅਤੇ ਜਦੋਂ ਇਹ ਪ੍ਰਕਿਰਿਆ ਕੀਤੀ ਗਈ ਤਾਂ ਉਹ 22 ਹਫਤੇ ਦੀ ਗਰਭਵਤੀ ਸੀ। ਕਮਿਸ਼ਨ ਨੇ ਕਿਹਾ ਕਿ ਜਣੇਪੇ ਤੋਂ ਬਾਅਦ ਨਵਜੰਮੇ ਬੱਚੇ ਨੂੰ ਆਈ. ਸੀ. ਯੂ. ਵਿਚ ਲਿਜਾਇਆ ਗਿਆ, ਜਿਥੇ ਉਸ ਵਿਚ ਗੈਂਗਰੀਨ ਦੇ ਸ਼ੁਰੂਆਤੀ ਲੱਛਣ ਦਿਖਾਈ ਦਿੱਤੇ। ਇਸ ਦੇ ਕਾਰਨ ਉਸਦੇ ਸੱਜੇ ਹੱਥ ਦੀਆਂ ਪੰਜੇ ਉਂਗਲਾਂ ਵੱਢਣੀਆਂ ਪਈਆਂ।


 


author

Inder Prajapati

Content Editor

Related News