PM ਮੋਦੀ ਨੂੰ ਮਿਲੇ ਅਮਰੀਕੀ ਰਾਜਦੂਤ, ਕਿਹਾ- ਭਾਰਤ ਨਾਲ ਸਬੰਧ ਨੂੰ ਅਹਿਮ ਮੰਨਦਾ ਹੈ ਅਮਰੀਕਾ

Sunday, Oct 12, 2025 - 01:00 AM (IST)

PM ਮੋਦੀ ਨੂੰ ਮਿਲੇ ਅਮਰੀਕੀ ਰਾਜਦੂਤ, ਕਿਹਾ- ਭਾਰਤ ਨਾਲ ਸਬੰਧ ਨੂੰ ਅਹਿਮ ਮੰਨਦਾ ਹੈ ਅਮਰੀਕਾ

ਨਵੀਂ ਦਿੱਲੀ - ਅਮਰੀਕਾ ਦੇ ਨਵੇਂ ਨਾਮਜ਼ਦ ਰਾਜਦੂਤ ਸਰਜੀਓ ਗੋਰ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਗੋਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਤਸਵੀਰ ਵੀ ਭੇਟ ਕੀਤੀ, ਜਿਸ ਵਿਚ ਮੋਦੀ ਅਤੇ ਟਰੰਪ ਪ੍ਰੈੱਸ ਕਾਨਫਰੰਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤਸਵੀਰ ’ਤੇ ਟਰੰਪ ਦਾ ਸੁਨੇਹਾ ਅਤੇ ਦਸਤਖਤ ਸਨ, ਜਿਸ ਵਿਚ ਲਿਖਿਆ ਸੀ, ‘ਪ੍ਰਧਾਨ ਮੰਤਰੀ ਮੋਦੀ, ਤੁਸੀਂ ਮਹਾਨ ਹੋ।’ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਗੋਰ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਬੰਧ ਮਜ਼ਬੂਤ ​​ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਦਾ ਸਵਾਗਤ ਕਰ ਕੇ ਖੁਸ਼ੀ ਹੋਈ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਭਾਈਵਾਲੀ ਹੋਰ ਮਜ਼ਬੂਤ ​​ਹੋਵੇਗੀ।’

ਇਸ ਤੋਂ ਪਹਿਲਾਂ ਸਰਜੀਓ ਗੋਰ ਨੇ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗਾਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ’ਤੇ ਚਰਚਾ ਕੀਤੀ ਗਈ। ਟਰੰਪ ਨੇ ਅਗਸਤ ਵਿਚ ਗੋਰ ਨੂੰ ਭਾਰਤ ਦਾ ਰਾਜਦੂਤ ਚੁਣਿਆ। ਉਹ ਸਾਬਕਾ ਰਾਜਦੂਤ ਏਰਿਕ ਗਾਰਸੇਟੀ ਦੀ ਥਾਂ ਲੈ ਰਹੇ ਹਨ। ਗਾਰਸੇਟੀ ਨੇ ਮਈ 2023 ਤੋਂ ਜਨਵਰੀ 2025 ਤਕ ਭਾਰਤ ’ਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾਈ।
 


author

Inder Prajapati

Content Editor

Related News