ਸਰਕਾਰ ਦੀ ਨਵੀਂ ਸਕੀਮ: ਸਰੰਡਰ ਕਰਨਗੇ ਅੱਤਵਾਦੀ ਤਾਂ ਘਰਦਿਆਂ ਨੂੰ ਮਿਲੇਗਾ ਇਨਾਮ
Saturday, Jan 27, 2018 - 04:41 PM (IST)
ਸ਼੍ਰੀਨਗਰ— ਕਸ਼ਮੀਰ ਨੌਜਵਾਨਾਂ ਨੂੰ ਅੱਤਵਾਦੀ ਬਣਨ ਤੋਂ ਰੋਕਣ ਦੀ ਕੋਸ਼ਿਸ਼ਾਂ ਦੇ ਤਹਿਤ ਜੰਮੂ-ਕਸ਼ਮੀਰ ਸਰਕਾਰ ਮਾਰਚ 'ਚ ਨਵੀਂ ਸਰੰਡਰ ਅਤੇ 'ਰੀਐਂਟੀਗ੍ਰੇਸ਼ਨ ਸਕੀਮ' ਲਿਆ ਰਹੀ ਹੈ। ਜੰਮੂ ਕਸ਼ਮੀਰ ਸਰਕਾਰ 'ਚ 14 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਰਾਜ 'ਚ 'ਪੁਨਰ: ਏਕੀਕਰਣ ਸਕੀਮ' ਲਿਆਂਦੀ ਜਾਵੇਗੀ। ਕੇਂਦਰ ਸਰਕਾਰ ਨੇ ਭਟਕੇ ਨੌਜਵਾਨਾਂ ਨੂੰ ਸਹੀ ਰਸਤੇਲਿਆਉਣ ਲਈ ਜੰਮੂ-ਕਸ਼ਮੀਰ ਸਰਕਾਰ ਨੇ ਨਵੀਂ ਸਰੰਡਰ ਸਕੀਮ ਬਣਾਉਣ ਦੇ ਹੁਕਮ ਦਿੱਤੇ ਸਨ। ਦੁਬਾਰਾ ਸ਼ੁਰੂ ਕੀਤੀ ਸਕੀਮ ਤਹਿਤ ਜੰਮੂ ਸਰਕਾਰ ਅਜਿਹੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਸਨਮਾਨਤ ਕਰੇਗੀ, ਜੋ ਅੱਤਵਾਦ ਦੇ ਰਸਤੇ 'ਤੇ ਭਟਕੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ 'ਚ ਮਦਦ ਕਰੇਗੀ।
ਜੰਮੂ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਇਸ ਸਕੀਮ ਦੇ ਡ੍ਰਾਫਟ 'ਤੇ ਕੰਮ ਕਰ ਰਹੇ ਹਨ। 'ਪੁਨਰ: ਏਕੀਕਰਣ ਸਕੀਮ' ਗ੍ਰਹਿ ਮੰਤਰਾਲੇ, ਜੰਮੂ-ਕਸ਼ਮੀਰ ਪੁਲਸ, ਫੌਜ ਅਤੇ ਸੀ.ਆਰ.ਪੀ.ਐੈੱਫ. ਦਾ ਜੁਆਇੰਟ ਅਪਰੇਸ਼ਨ ਹੋਵੇਗਾ। ਡ੍ਰਾਫਟ ਮੁਤਾਬਕ, ਇਸ ਸਕੀਮ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ, ਜੋ ਭਟਕੇ ਨੌਜਵਾਨਾਂ ਦੇ ਘਰ ਵਾਪਸ ਆਉਣ 'ਚ ਮਦਦ ਕਰੇਗਾ।
ਪੂਰਾ ਨਾਮ 'ਰੀਐਂਟੀਗ੍ਰੇਸ਼ਨ ਸਕੀਮ'
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਅਸੀਂ ਇਸ ਨੂੰ ਸਰੰਡਰ ਸਕੀਮ ਨਹੀਂ ਕਹਾਂਗੇ ਕਿਉਂਕਿ ਇਸ ਨੂੰ ਨਾਕਰਾਤਮਕ ਅਰਥ ਨਿਕਲੇਗਾ। ਅਸੀਂ ਇਸ ਦੀ ਜਗ੍ਹਾ ਕੁਝ ਦੂਜੇ ਨਾਮਾਂ 'ਤੇ ਵਿਚਾਰ ਕਰ ਰਹੇ ਹਾਂ। ਇਸ ਨੂੰ 'ਰੀਐਂਟੀਗ੍ਰੇਸ਼ਨ ਸਕੀਮ' ਕਿਹਾ ਜਾ ਸਕਦਾ ਹੈ। ਪੁਲਸ ਅਧਿਕਾਰੀ ਨੇ ਦੱਸਿਆ, ਇਸ ਸਕੀਮ ਤਹਿਤ ਉਨ੍ਹਾਂ ਲੋਕਾਂ ਨੂੰ ਸਨਮਾਨਤ ਕੀਤਾ ਜਾਵੇਗਾ, ਜੋ ਅਜਿਹੇ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ 'ਚ ਮਦਦ ਕਰਨਗੇ। ਜਿਸ ਕਰਕੇ ਘਾਟੀ 'ਚ ਸ਼ਾਂਤੀ ਕਾਇਮ ਰੱਖਣ 'ਚ ਮਦਦ ਮਿਲੇਗੀ।
