ਛੇਤੀ ਆਵੇਗੀ ਨਵੀਂ ਪੁਲਾੜ ਨੀਤੀ, ਭਾਰਤ ’ਚ ਹੋ ਸਕਦੈ ਸਪੇਸਐਕਸ ਵਰਗਾ ਉੱਦਮ : ਅਜੇ ਕੁਮਾਰ ਸੂਦ
Thursday, Jun 02, 2022 - 02:14 AM (IST)
ਨਵੀਂ ਦਿੱਲੀ (ਭਾਸ਼ਾ)–ਪ੍ਰਧਾਨ ਵਿਗਿਆਨੀ ਸਲਾਹਕਾਰ ਅਜੇ ਕੁਮਾਰ ਸੂਦ ਨੇ ਕਿਹਾ ਕਿ ਨਿੱਜੀ ਭਾਈਵਾਲੀ ਨੂੰ ਹੋਰ ਵਧਾਉਣ ਦੇ ਯਤਨ ਤਹਿਤ ਸਰਕਾਰ ਛੇਤੀ ਹੀ ਇਕ ਨਵੀਂ ਪੁਲਾੜ ਨੀਤੀ ਲਿਆਏਗੀ, ਜਿਸ ਨਾਲ ਭਾਰਤ ’ਚ ‘ਸਪੇਸਐਕਸ ਵਰਗੇ ਉੱਦਮਾਂ’ ਨੂੰ ਪ੍ਰੋਤਸਾਹਨ ਮਿਲੇਗਾ। ਸਰਕਾਰ ਦੇ ਚੋਟੀ ਦੇ ਵਿਗਿਆਨ ਸਲਾਹ ਨੇ ਦੱਸਿਆ ਕਿ ਸਲਾਹ ਹੋ ਚੁੱਕੀ ਹੈ ਅਤੇ ਪੁਲਾੜ ਨੀਤੀ ਦਾ ਅੰਤਿਮ ਐਡੀਸ਼ਨ ਛੇਤੀ ਹੀ ਅੱਗੇ ਦੀ ਜਾਂਚ ਲਈ ਅਧਿਕਾਰ ਪ੍ਰਾਪਤ ਤਕਨਾਲੋਜੀ ਸਮੂਹ ਨੂੰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਜਾਨੀ ਡੇਪ ਨੇ ਜਿੱਤਿਆ ਮਾਣਹਾਨੀ ਦਾ ਮੁਕੱਦਮਾ, ਜਿਊਰੀ ਨੇ ਐਂਬਰ ਨੂੰ ਦਿੱਤਾ 15 ਮਿਲੀਅਨ ਡਾਲਰ ਦੇ ਭੁਗਤਾਨ ਦਾ ਹੁਕਮ
ਉਨ੍ਹਾਂ ਨੇ ਕਿਹਾ ਕਿ ਪੁਲਾੜ ਨੀਤੀ ’ਤੇ ਕੰਮ ਚੱਲ ਰਿਹਾ ਹੈ। ਅਸੀਂ ਇਸ ਦਾ ਜ਼ਿਆਦਾ ਇਸਤੇਮਾਲ ਨਹੀਂ ਕਰ ਰਹੇ ਹਾਂ ਪਰ ਲੋਅ ਅਰਥ ਆਰਬਿਟ (ਐੱਲ. ਈ. ਓ.) ਸੈਟੇਲਾਈਟ ਦੀ ਨਵੀਂ ਤਕਨੀਕ ਹੈ। ਇਹ ਇਕ ਘੱਟ ਲਾਗਤ ਵਾਲਾ ਕੰਮ ਹੈ। ਸੂਦ ਨੇ 25 ਅਪ੍ਰੈਲ ਨੂੰ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਲ. ਈ. ਓ. ’ਚ ਵੱਡੀ ਗਿਣਤੀ ’ਚ ਉੱਪਗ੍ਰਹਿ ਹੁੰਦੇ ਹਨ। ਇਸ ਨਾਲ ਪੁਲਾੜ ਖੇਤਰ ਬਦਲ ਜਾਏਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਹਤ ਦੇਖਭਾਲ, ਖੇਤੀਬਾੜੀ ਤੋਂ ਲੈ ਕੇ ਸ਼ਹਿਰੀ ਵਿਕਾਸ ਅਤੇ ਜਾਇਦਾਦ ਟੈਕਸ ਮੁਲਾਂਕਣ ਤੱਕ ਕਈ ਤਰ੍ਹਾਂ ਦੀਆਂ ਲੋੜਾਂ ਲਈ ਨਿੱਜੀ ਖੇਤਰ ’ਚ ਉੱਪਗ੍ਰਹਿਆਂ ਦੇ ਨਿਰਮਾਣ ਨੂੰ ਪ੍ਰੋਤਸਾਹਿਤ ਕਰੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਹਾਲੀ ਵਿਖੇ ਫ੍ਰੀ ਟੈਟੂ ਬਣਾ ਰਹੇ ਨੋਨੀ ਸਿੰਘ, ਅਪੁਆਇੰਟਮੈਂਟ ਲੈ ਕੇ ਪਹੁੰਚ ਰਹੇ ਫੈਨਜ਼
ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਖੇਤਰ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਨਹੀਂ ਕੀਤਾ ਹੈ। ਪੁਲਾੜ ਖੇਤਰ ਦੇਖ ਰਿਹਾ ਹੈ ਕਿ 1990 ਦੇ ਦਹਾਕੇ ’ਚ ਸੂਚਨਾ ਤਕਨਾਲੋਜੀ ਖੇਤਰ ਨੇ ਕੀ ਮਹਿਸੂਸ ਕੀਤਾ। ਅਗਲੇ ਦੋ ਸਾਲਾਂ ’ਚ ਸਾਡਾ ਅਾਪਣਾ ਸਪੇਸਐਕਸ ਹੋਵੇਗਾ। ਐਲਨ ਮਸਕ ਨੇ 2002 ’ਚ ਸਪੇਸਐਕਸ ਦੀ ਸ਼ੁਰੂਆਤ ਕੀਤੀ ਸੀ। ਇਹ ਨਿੱਜੀ ਕੰਪਨੀ ਉੱਨਤ ਰਾਕੇਟ ਅਤੇ ਪੁਲਾੜ ਯਾਨ ਦਾ ਡਿਜਾਈਨ, ਨਿਰਮਾਣ ਅਤੇ ਲਾਂਚਿੰਗ ਕਰਦੀ ਹੈ। ਸੂਦ ਨੇ ਕਿਹਾ ਕਿ ਮਨੁੱਖ ਜਾਤੀ ਦੇ ਲਾਭ ਲਈ ਪੁਲਾੜੀ ਤਕਨਾਲੋਜੀ ਦੀ ਵਰਤੋਂ ਦੇ ਕਈ ਮੌਕੇ ਹਨ ਪਰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਕੀ ਕਰ ਸਕਦਾ ਹੈ, ਇਸ ਦੀਆਂ ਲਿਮਿਟਸ ਹਨ। ਸੂਦ ਨੇ ਕਿਹਾ ਕਿ ਨਵੇਂ ਲਾਂਚ ਵਾਹਨਾਂ, ਪੁਲਾੜ ਯਾਨ ਲਈ ਨਵੇਂ ਈਂਧਨ ਵਿਕਸਿਤ ਕੀਤੇ ਜਾ ਰਹੇ ਹਨ। ਜਦੋਂ ਅਸੀਂ ਪੁਲਾੜ ਖੇਤਰ ਨੂੰ ਖੋਲ੍ਹਾਂਗੇ, ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਸ ਵਿਚ ਜੋੜ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਾੜੀ ਖੇਤਰ ਖੋਲ੍ਹੇ ਜਾਣ ਨਾਲ ਖੇਤੀਬਾੜੀ, ਸਿੱਖਿਆ, ਆਫਤ ਪ੍ਰਬੰਧਨ, ਈ-ਕਾਮਰਸ ਐਪਲੀਕੇਸ਼ਨ ਵਰਗੇ ਵੱਖ-ਵੱਖ ਖੇਤਰਾਂ ਲਈ ਸਮਰਪਿਤ ਉੱਪਗ੍ਰਹਿ ਹੋ ਸਕਦੇ ਹਨ।
ਇਹ ਵੀ ਪੜ੍ਹੋ :ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ