ਫ਼ਿਲਮ ''ਸਿਯਾਰਾ'' ਤੋਂ ਪ੍ਰਭਾਵਤ ਹੋ ਕੇ ਨਾ ਬਣੋ ''ਰੀਲ ਹੀਰੋ'', ਹੈਲਮੈਟ ਨੂੰ ਲੈ ਕੇ ਨਵੇਂ ਨਿਯਮ ਜਾਰੀ

Thursday, Jul 31, 2025 - 09:59 AM (IST)

ਫ਼ਿਲਮ ''ਸਿਯਾਰਾ'' ਤੋਂ ਪ੍ਰਭਾਵਤ ਹੋ ਕੇ ਨਾ ਬਣੋ ''ਰੀਲ ਹੀਰੋ'', ਹੈਲਮੈਟ ਨੂੰ ਲੈ ਕੇ ਨਵੇਂ ਨਿਯਮ ਜਾਰੀ

ਨੈਸ਼ਨਲ ਡੈਸਕ: ਨਵੀਂ ਰੋਮਾਂਟਿਕ ਐਕਸ਼ਨ ਫ਼ਿਲਮ 'ਸਿਯਾਰਾ' ਨੇ ਨੌਜਵਾਨਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ। ਬਾਈਕ ਰਾਈਡ, ਸਟਾਈਲ, ਰੋਮਾਂਸ ਨਾਲ ਭਰਪੂਰ ਇਹ ਫ਼ਿਲਮ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪਰ ਜਿੱਥੇ ਫ਼ਿਲਮਾਂ ਫੈਂਟੇਸੀ ਵੇਚਦੀਆਂ ਹਨ, ਉੱਥੇ ਹਕੀਕਤ ਦੀਆਂ ਸੜਕਾਂ ਕਾਨੂੰਨ ਅਤੇ ਸੁਰੱਖਿਆ ਦੀ ਮੰਗ ਕਰਦੀਆਂ ਹਨ।

ਜੇਕਰ ਤੁਸੀਂ ਵੀ ਰੀਲ ਬਣਾਉਣ ਲਈ 'ਸਿਯਾਰਾ' ਵਾਂਗ ਪ੍ਰੇਮਿਕਾ ਨੂੰ ਬਾਈਕ ਦੇ ਪਿੱਛੇ ਬਿਠਾ ਕੇ ਜੈਕਟ ਨਾਲ ਬੰਨ੍ਹ ਕੇ ਰਾਈਡ ਕਰਨ ਦੀ ਸੋਚ ਰਹੇ ਹੋ, ਤਾਂ ਰੁੱਕ ਜਾਓ! ਕਿਉਂਕਿ ਵਾਇਰਲ ਰੀਲ ਤੋਂ ਪਹਿਲਾਂ ਤੁਹਾਡੀ ਜੇਬ ਖਾਲ੍ਹੀ ਅਤੇ ਡਰਾਈਵਿੰਗ ਲਾਈਸੈਂਸ ਸਸਪੈਂਡ ਹੋ ਸਕਦਾ ਹੈ। ਆਓ ਜਾਣਦੇ ਹਾਂ --- ਇਸ "ਸਿਯਾਰਾ ਰਾਈਡ" ਨਾਲ ਕਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਜਾਣਨ ਦੀ ਲੋੜ ਹੈ।

ਬਿਨਾਂ ਹੈਲਮੈਟ ਰਾਈਡ - ₹1000 ਚਾਲਾਨ

  • ਮੋਟਰ ਵਾਹਨ ਐਕਟ 194-D ਅਨੁਸਾਰ: ਜੇਕਰ ਰਾਈਡਰ ਬਿਨਾਂ ਹੈਲਮੈਟ ਹੈ ਤਾਂ 1000 ਰੁਪਏ ਜੁਰਮਾਨਾ।
  • ਜੇਕਰ ਪਿਲੀਅਨ ਰਾਈਡਰ (ਪਿੱਛੇ ਬੈਠਾ ਵਿਅਕਤੀ)ਵੀ ਬਿਨਾਂ ਹੈਲਮੈਟ ਹੈ ਤਾਂ ₹1000 ਵਾਧੂ। 
  • ਖਰਾਬ ਗੁਣਵੱਤਾ ਜਾਂ ਬਿਨਾਂ ਸਟ੍ਰੈਪ ਵਾਲਾ ਹੈਲਮੈਟ ਹੈ ਤਾਂ ਵੀ ₹1000 ਦਾ ਚਾਲਾਨ ਹੋ ਜਾਵੇਗਾ।

ਬਾਰ-ਬਾਰ ਉਲੰਘਣਾ 'ਤੇ 3 ਮਹੀਨੇ ਲਈ ਲਾਇਸੈਂਸ ਹੋ ਸਕਦੈ ਸਸਪੈਂਡ

  • ਰੈਸ਼ ਰਾਈਡਿੰਗ = ₹5000 ਤੱਕ ਚਾਲਾਨ + ਜੇਲ੍ਹ
  • ਤੇਜ਼ ਰਫਤਾਰ, ਸਟੰਟ, ਜਾਂ ਲੇਨ ਬਦਲਣਾ: ₹1000–₹5000
  • ਲਾਪਰਵਾਹੀ ਨਾਲ ਵਾਹਨ ਚਲਾਉਣਾ (ਖਤਰਨਾਕ ਡਰਾਈਵਿੰਗ): ₹1000–₹5000
  • ਲਗਾਤਾਰ ਨਿਯਮ ਤੋੜਨ 'ਤੇ ਲਾਇਸੈਂਸ ਜ਼ਬਤ ਜਾਂ ਸਸਪੈਂਡ
  • ਗੰਭੀਰ ਮਾਮਲੇ ਵਿਚ: 6 ਮਹੀਨੇ ਤੋਂ 1 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ।

ਬਾਈਕ ਚਲਾਉਂਦੇ ਸਮੇਂ ਸਮੋਕਿੰਗ- ਸਿਹਤ ਹੀ ਨਹੀਂ, ਜੇਬ ਵੀ ਖ਼ਤਰੇ 'ਚ

  • ਜੇਕਰ ਤੁਸੀਂ ਬਾਈਕ ਚਲਾਉਂਦੇ ਸਮੇਂ ਸਮੌਕਿੰਗ ਕਰਦੇ ਹੋਏ ਫੜੇ ਜਾਂਦੇ ਹੋ ਤਾਂ ਪਹਿਲੀ ਵਾਰੀ: ₹500 ਤੱਕ ਜੁਰਮਾਨਾ।
  • ਦੂਜੀ ਵਾਰੀ: ₹1500 ਤੱਕ
  • ਪਬਲਿਕ ਥਾਂ 'ਤੇ ਸਮੌਕਿੰਗ: COTPA ਐਕਟ ਅਧੀਨ ₹200 ਜੁਰਮਾਨਾ

ਪੁਲਸ ਵੀ ਦੇ ਰਹੀ ਹੈ ਚੇਤਾਵਨੀ

'ਸਿਯਾਰਾ ਰੀਲਸ' ਤੋਂ ਪ੍ਰਭਾਵਤ ਹੋ ਰਹੇ ਨੌਜਵਾਨਾਂ ਨੂੰ ਟ੍ਰੈਫਿਕ ਪੁਲਸ ਰਚਨਾਤਮਕ ਢੰਗ ਨਾਲ ਸਾਵਧਾਨ ਕਰ ਰਹੀ ਹੈ:

  • ਅਹਿਮਦਾਬਾਦ ਪੁਲਸ: “ਜਦੋਂ ਵੀ ਸਿਯਾਰਾ ਨਾਲ ਰਾਈਡ 'ਤੇ ਜਾਓ, ਹੈਲਮੈਟ ਨੂੰ ਵੀ ਸਾਥੀ ਬਣਾਓ।”
  • ਯੂ.ਪੀ. ਪੁਲਸ: “ਹੈਲਮੈਟ ਪਹਿਨੋ, ਸਿਯਾਰਾ ਨੂੰ ਵੀ ਪਹਿਨਾਓ... ਇਹ ਹੋਵੇ ਕਿ ਰੋਮਾਂਸ ਤੋਂ ਪਹਿਲਾਂ ਹੀ ਰੋਡਮੈਪ ਬਦਲ ਜਾਵੇ।”

'ਸਿਯਾਰਾ ਸਟਾਈਲ' ਦੀ ਰੀਲ ਟ੍ਰੈਂਡ ਨਹੀਂ ਟਰੈਪ ਬਣ ਰਹੀ!

'ਸਿਯਾਰਾ' ਫ਼ਿਲਮ ਭਾਵੇਂ ਬਾਕਸ ਆਫ਼ਿਸ 'ਤੇ ਕਾਮਯਾਬ ਹੋਈ ਹੋਵੇ, ਪਰ ਸੜਕਾਂ 'ਤੇ ਇਸ ਦੀ ਨਕਲ:

  • ਤੁਹਾਡਾ ਲਾਇਸੈਂਸ ਖਤਰੇ 'ਚ ਪਾ ਸਕਦੀ ਹੈ।
  • ਵੱਡਾ ਜੁਰਮਾਨਾ ਲੱਗ ਸਕਦਾ ਹੈ।
  • ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
  • ਅਤੇ ਸਭ ਤੋਂ ਵੱਡਾ — ਜਾਨ ਵੀ ਜਾ ਸਕਦੀ ਹੈ ਜਾਂ ਕਿਸੇ ਹੋਰ ਦੀ ਲੈ ਸਕਦੇ ਹੋ।
     

author

cherry

Content Editor

Related News