ਕਿੰਨਾ ਸੌਖਾ ਹੋਵੇਗਾ ਨਵੀਂ NDA ਸਰਕਾਰ ਦਾ ਪੰਜ ਸਾਲ ਦਾ ਸਫਰ!

Friday, Jun 07, 2024 - 10:08 AM (IST)

ਨਵੀਂ ਦਿੱਲੀ- ਦੇਸ਼ ’ਚ ਭਾਜਪਾ ਨੇ ਭਲੇ ਹੀ ਆਪਣੇ ਸਹਿਯੋਗੀਆਂ ਨਾਲ ਸਰਕਾਰ ਬਣਾਉਣ ਦਾ ਜੁਗਾੜ ਕਰ ਲਿਆ ਹੈ, ਪਰ ਜਾਣਕਾਰਾਂ ਦੀ ਮੰਨੀਏ ਤਾਂ ਸਰਕਾਰ ਦਾ ਪੰਜ ਸਾਲ ਦਾ ਸਫਰ ਇੰਨਾ ਆਸਾਨ ਨਹੀਂ ਹੈ। ਇਸ ਸਫਰ ਦੌਰਾਨ ਐੱਨ.ਡੀ.ਏ. ਸਰਕਾਰ ਦੇ ਸਾਹਮਣੇ ਆਪਣੇ ਸਹਿਯੋਗੀਆਂ ਦਾ ਸਾਥ ਲੈ ਕੇ ਚੱਲਣ ’ਚ ਕਈ ਚੁਣੌਤੀਆਂ ਹਨ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਜਨਤਾ ਦਲ ਯੂਨਾਈਟਿਡ (ਜਦਯੂ) ਪ੍ਰਮੁੱਖ ਨਿਤੀਸ਼ ਕੁਮਾਰ ਅਤੇ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਪ੍ਰਮੁੱਖ ਚੰਦਰਬਾਬੂ ਨਾਇਡੂ ਦੋਵੇਂ ਹੀ ਭਾਈਵਾਲ ਭਾਜਪਾ ਦੇ ਤਰਜੀਹੀ ਮੁੱਦਿਆਂ ’ਤੇ ਕਦੀ ਇਕਜੁੱਟ ਨਹੀਂ ਰਹੇ ਹਨ। ਇਹ ਗੱਲ ਵੀ ਕਿਸੇ ਤੋਂ ਲੁੱਕੀ ਨਹੀਂ ਹੈ ਕਿ ਨਿਤੀਸ਼ ਅਤੇ ਨਾਇਡੂ ਦੋਵੇਂ ਹੀ ਆਗੂ ਕੀਮਤ ਵਸੂਲਣ ’ਚ ਮਾਹਿਰ ਰਹੇ ਹਨ। ਹੁਣ ਬਜਟ ਤੋਂ ਵੈ ਕੇ ਸੂਬੇ ਤੱਕ ਲਈ ਉਹ ਮੋਦੀ ਸਰਕਾਰ ਤੋਂ ਕੁਝ ਹੋਰ ਜ਼ਿਆਦਾ ਦੀ ਉਮੀਦ ਕਰਨਗੇ। ਇਥੇ ਇਕ ਅਹਿਮ ਗੱਲ ਇਹ ਵੀ ਹੈ ਕਿ ਨਿਤੀਸ਼ ਅਤੇ ਨਾਇਡੂ ਆਪਣੇ-ਆਪਣੇ ਸੂਬਿਆਂ ਲਈ ਖਾਸ ਦਰਜੇ ਦੀ ਮੰਗ ਕਰਦੇ ਰਹੇ ਹਨ।

ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ; ਤੇਜ਼ਧਾਰ ਹਥਿਆਰ ਨਾਲ ਕੈਦੀ 'ਤੇ ਹਮਲਾ, ਇਸੇ ਜੇਲ੍ਹ 'ਚ ਬੰਦ ਹਨ ਕੇਜਰੀਵਾਲ

ਯੂ.ਸੀ.ਸੀ. ਅਤੇ ਮੁਸਲਿਮ ਭਾਈਚਾਰਾ

ਭਾਜਪਾ ਦੇ ਸਹਿਯੋਗੀ ਪਾਰਟੀਆਂ ਦੀ ਵਿਚਾਰਧਾਰਾ ਭਾਜਪਾ ਤੋਂ ਵੱਖਰੀ ਹੈ। ਕਈ ਮੁੱਦਿਆਂ ਨੂੰ ਲੈ ਕੇ ਸਹਿਯੋਗੀ ਪਾਰਟੀਆਂ ਅਤੇ ਭਾਜਪਾ ਦੇ ਦਰਮਿਆਨ ਸੋਚ ਦਾ ਕਾਫੀ ਫਰਕ ਹੈ। ਇਹੀ ਵਜ੍ਹਾ ਹੈ ਕਿ ਕਾਮਨ ਸਿਵਲ ਕੋਡ (ਯੂ.ਸੀ.ਸੀ.) ’ਤੇ ਮੋਦੀ ਸਰਕਾਰ ਨੂੰ ਥੋੜ੍ਹਾ ਰੁੱਕ ਦੇ ਕਦਮ ਵਧਾਉਣੇ ਪੈ ਸਕਦੇ ਹਨ। ਕਿਉਂਕਿ ਚੰਦਰਬਾਬੂ ਨਾਇਡੂ ਕਹਿ ਚੁੱਕੇ ਹਨ ਕਿ ਉਹ ਅਜਿਹਾ ਕੋਈ ਫੈਸਲਾ ਨਹੀਂ ਕਰਨਗੇ, ਜੋ ਮੁਸਲਿਮ ਹਿੱਤਾਂ ਦੇ ਖਿਲਾਫ ਹੋਣ। ਨਿਤੀਸ਼ ਕਹਿ ਚੁੱਕੇ ਹਨ, ਬਿਹਾਰ ’ਚ ਯੂ.ਸੀ.ਸੀ. ਲਾਗੂ ਨਹੀਂ ਹੋਣ ਦੇਣਗੇ।

ਇਕ ਦੇਸ਼-ਇਕ ਚੋਣ ਅਤੇ ਟੀ.ਡੀ.ਪੀ.

ਇਹ ਵੀ ਪੜ੍ਹੋ-  AC 'ਚ ਹੋਇਆ ਧਮਾਕਾ, ਦੋ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ

ਭਾਜਪਾ ਦੀ ਤਿਆਰੀ 2029 ਤੋਂ ਪਹਿਲਾਂ ਇਕ ਦੇਸ਼-ਇਕ ਚੋਣ ਨੂੰ ਧਰਾਤਲ ’ਤੇ ਉਤਾਰਣ ਦੀ ਹੈ। ਹੁਣ ਇਸ ਮੁੱਦੇ ’ਤੇ ਸਹਿਮਤੀ ਲਈ ਬਹੁਤ ਪਾਪੜ ਵੇਲਣੇ ਪੈਣਗੇ। ਟੀ.ਡੀ.ਪੀ. ਇਸ ਨੂੰ ਅਵਿਵਹਾਰਕ ਦੱਸ ਚੁੱਕੀ ਹੈ। 2018 ’ਚ ਲਾਅ ਕਮਿਸ਼ਨ ਦੇ ਸਾਹਮਣੇ ਵੀ ਵਿਰੋਧ ਕਰ ਚੁੱਕੀ ਹੈ। ਅਗਲੀਆਂ ਚੋਣਾਂ ਤੋਂ ਪਹਿਲਾਂ ਲੋਕ ਸਭਾ ਸੀਟਾਂ ਦੀ ਹੱਦਬੰਦੀ ਹੋਣੀ ਹੈ। ਕਰਨਾਟਕ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ’ਚ ਸੀਟਾਂ ਘੱਟ ਸਕਦੀਆਂ ਹਨ। ਅਜਿਹੇ ’ਚ ਚੰਦਰਬਾਬੂ ਨਾਇਡੂ ਨੂੰ ਮਨਾਉਣ ਦੀ ਚੁਣੌਤੀ ਹੋਵੇਗੀ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ’ਚ ਪਾਸ ਹੋਏ ਮਹਿਲਾ ਰਾਖਵਾਂਕਰਨ ਬਿੱਲ ਨੂੰ ਤੀਜੇ ਕਾਰਜਕਾਲ ’ਚ ਲਾਗੂ ਕਰਨ ਦੀ ਤਿਆਰੀ ਕਰ ਰਹੀ, ਪਰ ਇਸ ਨੂੰ ਲਾਗੂ ਕਰਨ ਲਈ ਸਹਿਮਤੀ ਬਣਾਉਣੀ ਹੋਵੇਗੀ।

ਸੂਬਿਆਂ ਦੀਆਂ ਚੋਣਾਂ ਅਤੇ ਭਾਜਪਾ

ਆਉਣ ਵਾਲੇ ਦਿਨਾਂ ’ਚ ਮਹਾਰਾਸ਼ਟਰ, ਦਿੱਲੀ ਅਤੇ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ’ਤੇ ਹੁਣ ਤਿੰਨ ਸੂਬਿਆਂ ’ਚ ਬਿਹਤਰ ਪ੍ਰਦਰਸ਼ਨ ਦਾ ਦਬਾਅ ਰਹੇਗਾ। ਦਿੱਲੀ ਨੂੰ ਛੱਡ ਬਾਕੀ ਦੋ ਸੂਬਿਆਂ ’ਚ ਲੋਕ ਸਭਾ ਚੋਣ ਦੇ ਨਤੀਜਿਆਂ ਨੇ ਪਾਰਟੀ ਲਈ ਟੈਨਸ਼ਨ ਵਧਾ ਦਿੱਤੀ ਹੈ। ਦਿੱਲੀ ’ਚ ਭਲੇ ਹੀ ਆਮ ਆਦਮੀ ਪਾਰਟੀ ਦਾ ਸਫਾਇਆ ਹੁੰਦਾ ਦਿਖ ਰਿਹਾ ਹੋਵੇ, ਪਰ ਇਹ ਵੀ ਸੱਚ ਹੈ ਕਿ ਵਿਧਾਨ ਸਭਾ ਚੋਣਾਂ ’ਚ ਉਸ ਨੇ ਹਮੇਸ਼ਾ ਜ਼ੋਰਦਾਰ ਵਾਪਸੀ ਕੀਤੀ ਹੈ। ਅਜਿਹੇ ’ਚ ਭਾਜਪਾ ਨੂੰ ਇਸ ’ਤੇ ਵੀ ਧਿਆਨ ਦੇਣਾ ਹੋਵੇਗਾ।

ਇਹ ਵੀ ਪੜ੍ਹੋ- ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ

ਕਿਵੇਂ ਮੁੜੇਗੀ ਮੋਦੀ ਮੈਜਿਕ ਦੀ ਚਮਕ

ਦੱਸ ਦੇਈਏ ਕਿ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨ.ਡੀ.ਏ. ਭਾਵ ਰਾਸ਼ਟਰੀ ਡੈਮੋਕ੍ਰੇਟਿਕ ਗੱਠਜੋੜ ’ਚ ਕੁੱਲ 41 ਪਾਰਟੀਆਂ ਸ਼ਾਮਲ ਹਨ। ਉਥੇ ਹੀ ਖੱਬੇ-ਪੱਖੀ ਇੰਡੀਆ ਬਲਾਕ ’ਚ 37 ਪਾਰਟੀਆਂ ਸ਼ਾਮਲ ਹਨ। ਇਨ੍ਹਾਂ ਵਿਚ ਨੈਸ਼ਨਲ ਪਾਰਟੀਆਂ ਸਮੇਤ ਸੂਬਿਆਂ ਦੀਆਂ ਸਥਾਨਕ ਪਾਰਟੀਆਂ ਸ਼ਾਮਲ ਹਨ। ਇਸ ਲੋਕ ਸਭਾ ਚੋਣਾਂ ’ਚ ਸਾਰੀਆਂ ਛੋਟੀਆਂ-ਵੱਡੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਚੋਣ ਲੜੀ ਹੈ। ਹਾਲਾਂਕਿ ਜੇ.ਜੇ.ਪੀ., ਅਕਾਲੀ ਦਲ ਵਰਗੀਆਂ ਕਈ ਪਾਰਟੀਆਂ ਅਜਿਹੀਆਂ ਵੀ ਹਨ, ਜੋ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਹਨ। ਪੀ.ਐੱਮ. ਮੋਦੀ ਨੇ ਆਪਣੇ ਜੇਤੂ ਭਾਸ਼ਣ ’ਚ ਇਸ ਦੇ ਸੰਕੇਤ ਦਿੱਤੇ ਕਿ ਉਨ੍ਹਾਂ ਦੀ ਸਰਕਾਰ ਵੱਡੇ ਫੈਸਲੇ ਲਵੇਗੀ, ਪਰ ਇਹ 5 ਸਾਲ ਮੋਦੀ ਮੈਜਿਕ ਦੀ ਚਮਕ ਨੂੰ ਫਿਰ ਤੋਂ ਵਾਪਸ ਲਿਆਉਣ ਦੇ ਵੀ ਹੋਣਗੇ, ਇਸ ਦੇ ਲਈ ਮੋਦੀ ਸਰਕਾਰ ਨੂੰ ਆਪਣੀਆਂ ਨੀਤੀਆਂ ਨੂੰ ਹੋਰ ਧਰਾਤਲ ’ਤੇ ਉਤਾਰਣਾ ਪਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News