ਅਰੁਣਾਚਲ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ', ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ

Wednesday, Nov 02, 2022 - 07:41 PM (IST)

ਅਰੁਣਾਚਲ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ', ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ

ਨੈਸ਼ਨਲ ਡੈਸਕ : ਅਰੁਣਾਚਲ ਪ੍ਰਦੇਸ਼ ਦੇ ਨਵੇਂ ਏਅਰਪੋਰਟ ਦਾ ਨਾਂ 'ਡੋਨੀ ਪੋਲੋ ਏਅਰਪੋਰਟ, ਈਟਾਨਗਰ' ਹੋਵੇਗਾ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇਸ ਸਬੰਧੀ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਟਾਨਗਰ ਦੇ ਹੋਲੋਂਗੀ 'ਚ ਇਹ ਨਵਾਂ ਹਵਾਈ ਅੱਡਾ 646 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਦੁਆਰਾ ਕੇਂਦਰ ਅਤੇ ਰਾਜ ਸਰਕਾਰ ਦੀ ਮਦਦ ਨਾਲ ਵਿਕਸਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਫਿਲੀਪੀਨ ’ਚ ਤੂਫਾਨ ਨੂੰ ਸੁਨਾਮੀ ਸਮਝ ਬੈਠੇ ਪਿੰਡ ਵਾਸੀ, ਦਰਜਨਾਂ ਲੋਕਾਂ ਦੀ ਮੌਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੈਬਨਿਟ ਨੇ ਗ੍ਰੀਨਫੀਲਡ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ ਏਅਰਪੋਰਟ, ਈਟਾਨਗਰ' ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ ਏਅਰਪੋਰਟ, ਈਟਾਨਗਰ' ਰੱਖਣ ਦਾ ਮਤਾ ਪਾਸ ਕੀਤਾ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਵਿਰੁੱਧ ਜੰਗ ’ਚ ਰੂਸ ਨੂੰ ਮਿਲਿਆ ਈਰਾਨ ਅਤੇ ਮਿਆਂਮਾਰ ਦਾ ਸਾਥ

ਬਿਆਨ 'ਚ ਕਿਹਾ ਗਿਆ ਕਿ ਇਹ ਨਾਂ ਸੂਰਜ (ਡੋਨੀ) ਅਤੇ ਚੰਦਰਮਾ (ਪੋਲੋ) ਪ੍ਰਤੀ ਲੋਕਾਂ ਦੀ ਸ਼ਰਧਾ ਨੂੰ ਦਰਸਾਉਂਦਾ ਹੈ, ਜੋ ਰਾਜ ਦੀਆਂ ਪ੍ਰੰਪਰਾਵਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਹਨ। ਕੇਂਦਰ ਸਰਕਾਰ ਨੇ ਜਨਵਰੀ, 2019 ਵਿੱਚ ਹਵਾਈ ਅੱਡੇ ਦੇ ਵਿਕਾਸ ਨੂੰ ਆਪਣੀ 'ਸਿਧਾਂਤਕ' ਪ੍ਰਵਾਨਗੀ ਦਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News