ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ
Sunday, Nov 03, 2019 - 02:18 AM (IST)

ਸ਼੍ਰੀਨਗਰ - ਜੰਮੂ-ਕਸ਼ਮੀਰ ਰਾਜ ਦੇ ਮੁੜਗਠਨ ਤੋਂ ਬਾਅਦ ਬੀਤੇ 31 ਅਕਤੂਬਰ ਨੂੰ ਰਸਮੀ ਤੌਰ ’ਤੇ ਭਾਰਤ ਦੇ 2 ਨਵੇਂ ਰਾਜ ਹੋਂਦ ’ਚ ਆ ਗਏ। ਸ਼ਨੀਵਾਰ ਨੂੰ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਗਿਆ। ਨਵੇਂ ਨਕਸ਼ੇ ਮੁਤਾਬਕ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਅਤੇ ਮੁਜ਼ੱਫਰਾਬਾਦ ਜ਼ਿਲੇ ਨੂੰ ਜੰਮੂ-ਕਸ਼ਮੀਰ ਦਾ ਹਿੱਸਾ ਦੱਸਿਆ ਗਿਆ ਹੈ। ਇਨ੍ਹਾਂ ਦੋਵਾਂ ਜ਼ਿਲਿਆਂ ਨੂੰ ਲੈ ਕੇ ਜੰਮੂ-ਕਸ਼ਮੀਰ ’ਚ ਕੁਲ 22 ਜ਼ਿਲੇ ਹੋਣਗੇ। ਉਥੇ ਹੀ ਜੰਮੂ-ਕਸ਼ਮੀਰ ਦੇ ਮੁਕਾਬਲੇ ਲੱਦਾਖ ਦਾ ਖੇਤਰਫਲ ਵੱਡਾ ਹੈ ਪਰ ਉਸ ਦੇ ਕੋਲ ਸਿਰਫ 2 ਜ਼ਿਲੇ ਲੇਹ ਅਤੇ ਕਾਰਗਿਲ ਹੋਣਗੇ। ਲੱਦਾਖ ਦਾ ਲੇਹ ਜ਼ਿਲਾ ਖੇਤਰਫਲ ਦੀ ਨਜ਼ਰ ਨਾਲ ਭਾਰਤ ਦਾ ਸਭ ਤੋਂ ਵੱਡਾ ਜ਼ਿਲਾ ਹੋਵੇਗਾ। ਇਸ ਤੋਂ ਇਲਾਵਾ ਕੁਪਵਾੜਾ, ਬਾਂਦੀਪੋਰਾ, ਬਾਰਾਮੂਲਾ, ਪੁੰਛ, ਬਡਗਾਮ, ਸ਼ੋਪੀਆਂ, ਕੁਲਗਾਮ, ਕਿਸ਼ਤਵਾੜ, ਊਧਮਪੁਰ, ਡੋਡਾ, ਸਾਂਬਾ, ਜੰਮੂ, ਕਠੂਆ, ਰਾਮਬਨ, ਰਾਜੌਰੀ, ਅਨੰਤਨਾਗ, ਪੁਲਵਾਮਾ, ਸ਼੍ਰੀਨਗਰ, ਰਿਆਸੀ ਅਤੇ ਗਾਂਦਰਬਲ ਜਿਲੇ ਜੰਮੂ-ਕਸ਼ਮੀਰ ਦਾ ਹਿੱਸਾ ਹੋਣਗੇ। ਨਵੇਂ ਨਕਸ਼ੇ ’ਚ ਪੀ. ਓ. ਕੇ. ਦੇ ਮੁਜ਼ੱਫਰਾਬਾਦ ਅਤੇ ਮੀਰਪੁਰ ਨੂੰ ਵੀ ਜੰਮੂ-ਕਸ਼ਮੀਰ ਦਾ ਹਿੱਸਾ ਵਿਖਾਇਆ ਗਿਆ ਹੈ। ਭਾਰਤ ਹਮੇਸ਼ਾ ਤੋਂ ਇਨ੍ਹਾਂ ਦੋਵਾਂ ਜ਼ਿਲਿਆਂ ਨੂੰ ਆਪਣਾ ਹਿੱਸਾ ਦੱਸਦਾ ਰਿਹਾ ਹੈ।