ਅਗਸਤ ਮਹੀਨੇ ਲਈ LPG ਸਿਲੰਡਰ ਦੀ ਨਵੀਂ ਕੀਮਤ ਜਾਰੀ, ਦੇਖੋ ਭਾਅ

Saturday, Aug 01, 2020 - 06:21 PM (IST)

ਨਵੀਂ ਦਿੱਲੀ — ਅਗਸਤ ਮਹੀਨੇ 'ਚ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਐਚਪੀਸੀਐਲ, ਬੀਪੀਸੀਐਲ, ਆਈਓਸੀ) ਨੇ ਇਸ ਮਹੀਨੇ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। 14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿਚ 594 ਰੁਪਏ 'ਤੇ ਸਥਿਰ ਹੈ। ਹਾਲਾਂਕਿ 19 ਕਿਲੋ ਸਿਲੰਡਰ ਦੀਆਂ ਕੀਮਤਾਂ ਦਾ ਕੁਝ ਸ਼ਹਿਰਾਂ ਵਿਚ ਵਾਧਾ ਕੀਤਾ ਗਿਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਹੋਰਨਾਂ ਸ਼ਹਿਰਾਂ ਵਿਚ ਵੀ ਸਥਿਰ ਹਨ। ਜੁਲਾਈ ਮਹੀਨੇ ਵਿਚ ਕੀਮਤਾਂ ਵਿਚ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜੂਨ ਤੋਂ ਪਹਿਲਾਂ 14.2 ਕਿਲੋ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦਿੱਲੀ ਵਿਚ 11.50 ਰੁਪਏ ਮਹਿੰਗਾ ਹੋਇਆ ਸੀ। ਮਈ ਵਿਚ ਇਹ 162.50 ਰੁਪਏ ਸਸਤਾ ਹੋਇਆ ਸੀ।

ਇਹ ਵੀ ਦੇਖੋ : ਸਰਾਫ਼ਾ ਕਾਰੋਬਾਰੀ ਇਸ ਤਰ੍ਹਾਂ ਬਚਾਉਣਗੇ ਆਪਣਾ ਕਾਰੋਬਾਰ, ਘਰ-ਘਰ ਪਹੁੰਚਾਉਣਗੇ ਨਵੇਂ ਡਿਜ਼ਾਈਨ

ਦਿੱਲੀ ਵਿਚ 14.2 ਕਿਲੋ ਦੇ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਹੈ। ਇਸੇ ਤਰ੍ਹਾਂ ਮੁੰਬਈ ਵਿਚ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਹੈ। ਚੇਨਈ ਵਿਚ 610.50 ਰੁਪਏ ਹੈ। ਕੋਲਕਾਤਾ ਵਿਚ ਸਿਲੰਡਰ ਦੀਆਂ ਕੀਮਤਾਂ ਵਿਚ 50 ਪੈਸੇ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

ਜਾਣੋ ਬਿਨਾਂ ਸਬਸਿਡੀ ਵਾਲੇ 14.2 ਕਿਲੋ ਸਿਲੰਡਰ ਦੀਆਂ ਕੀਮਤਾਂ

ਦਿੱਲੀ             594.00
ਕੋਲਕਾਤਾ         621.00
ਮੁੰਬਈ             594.00
ਚੇਨਈ            610.50

ਇਹ ਵੀ ਦੇਖੋ : ਪਿਛਲੇ 3 ਮਹੀਨਿਆਂ ਤੋਂ ਨਹੀਂ ਆ ਰਹੇ ਗੈਸ ਸਬਸਿਡੀ ਦੇ ਪੈਸੇ, ਜਾਣੋ ਕੀ ਹੈ ਵਜ੍ਹਾ

ਜਾਣੋ 19 ਕਿਲੋ ਵਾਲੇ ਸਿਲੰਡਰ ਦੀਆਂ ਕੀਮਤਾਂ

ਦਿੱਲੀ              1135.50
ਕੋਲਕਾਤਾ          1198.50
ਮੁੰਬਈ              1091.00
ਚੇਨਈ              1253.00

  •  19 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿਚ ਬਿਨਾਂ ਕਿਸੇ ਤਬਦੀਲੀ ਦੇ 1135.50 ਰੁਪਏ 'ਤੇ ਸਥਿਰ ਹੈ।
  • ਇਸ ਦੇ ਨਾਲ ਹੀ ਕੋਲਕਾਤਾ ਵਿਚ 19 ਕਿਲੋ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 1197.50 ਰੁਪਏ ਤੋਂ ਵਧ ਕੇ 1198.50 ਰੁਪਏ ਹੋ ਗਈ ਹੈ।
  • ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ 19 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1090.50 ਰੁਪਏ ਤੋਂ ਵਧ ਕੇ 1091 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
  • ਚੇਨਈ ਵਿਚ 19 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1255 ਰੁਪਏ ਤੋਂ ਘਟਾ ਕੇ 1253 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ।

ਇਹ ਵੀ ਦੇਖੋ : ਹੁਣ ਨਹੀਂ ਹੋਵੇਗੀ ਪਿਆਜ਼ ਦੀ ਕਿੱਲਤ, ਟਾਟਾ ਸਟੀਲ ਨੇ ਕੱਢਿਆ ਨਵਾਂ ਸਥਾਈ ਹੱਲ


 


Harinder Kaur

Content Editor

Related News