ਨਵੀਂ ਪੀੜ੍ਹੀ ਦੀ ਆਕਾਸ਼ ਐੱਨ.ਜੀ. ਮਿਜ਼ਾਈਲ ਦਾ ਪ੍ਰੀਖਣ ਰਿਹਾ ਸਫ਼ਲ, ਫ਼ੌਜ ਦੀ ਵਧੇਗੀ ਤਾਕਤ

Friday, Jul 23, 2021 - 05:10 PM (IST)

ਬਾਲਾਸੋਰ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਸ਼ੁੱਕਰਵਾਰ ਨੂੰ ਏਕੀਕ੍ਰਿਤ ਪ੍ਰੀਖਣ ਰੇਂਜ ਤੋਂ ਨਵੀਂ ਪੀੜ੍ਹੀ ਦੀ ਆਕਾਸ਼ (ਆਕਾਸ਼-ਐੱਨ.ਜੀ.) ਮਿਜ਼ਾਈਲ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ। ਪਿਛਲੇ ਤਿੰਨ ਦਿਨਾਂ ਦੌਰਾਨ ਦੂਜੀ ਵਾਰ ਓਡੀਸ਼ਾ ਤੱਟ ਤੋਂ ਇਹ ਪ੍ਰੀਖਣ ਕੀਤਾ ਗਿਆ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਇਸ ਮਿਜ਼ਾਈਲ ਦਾ ਸਫ਼ਲਤਾਪੂਰਵਕ ਉਡਾਣ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ ਸ਼ੁੱਕਰਵਾਰ 11.45 ਵਜੇ ਉੱਚ ਗਤੀ ਵਾਲੇ ਮਨੁੱਖ ਰਹਿਤ ਹਵਾਈ ਟੀਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ ਅਤੇ ਮਿਜ਼ਾਈਲ ਨੇ ਆਪਣੇ ਟੀਚੇ ਨੂੰ ਬਖੂਬੀ ਸਾਧਿਆ। ਇਸ ਪ੍ਰੀਖਣ ਨਾਲ ਮਿਜ਼ਾਈਲ ਦੀ ਸੰਪੂਰਨ ਹਥਿਆਰ ਪ੍ਰਣਾਲੀ ਦੀ ਕਾਰਜਪ੍ਰਣਾਲੀ ਨੂੰ ਮਾਨਤਾ ਮਿਲ ਗਈ ਹੈ ਅਤੇ ਉਨ੍ਹਾਂ ਨੇ ਠੀਕ ਤਰ੍ਹਾਂ ਨਾਲ ਕੰਮ ਕੀਤਾ ਹੈ। ਇਨ੍ਹਾਂ 'ਚ ਸਵਦੇਸ਼ੀ ਰੂਪ ਨਾਲ ਵਿਕਸਿਤ ਆਰ.ਐੱਫ. ਸੀਕਰ, ਲਾਂਚਰ, ਬਹੁਮੁਖੀ ਰਾਡਾਰ ਅਤੇ ਕਮਾਨ, ਕੰਟੋਰਲ ਅਤੇ ਸੰਚਾਰ ਪ੍ਰਣਾਲੀ ਸ਼ਾਮਲ ਹਨ।

 

ਡੀ.ਆਰ.ਡੀ.ਓ. ਸੂਤਰਾਂ ਨੇ ਕਿਹਾ ਕਿ ਖ਼ਰਾਬ ਮੌਸਮ ਵਿਚਾਲੇ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਹੈ ਅਤੇ ਇਸ ਨੇ ਸਾਰੇ ਤਰ੍ਹਾਂ ਦੇ ਮੌਸਮ 'ਚ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਹੈ ਅਤੇ ਇਸ ਨੇ ਸਾਰੇ ਤਰ੍ਹਾਂ ਦੇ ਮੌਸਮ 'ਚ ਮਿਜ਼ਾਈਲ ਦੀ ਸਮਰੱਥਾ ਨੂੰ ਸਾਬਤ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਦੀ ਟੀਮ ਨੇ ਵੀ ਇਸ ਪ੍ਰੀਖਣ ਨੂੰ ਦੇਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਰਫ਼ 3 ਦਿਨਾਂ ਅੰਦਰ ਇਸ ਦੇ ਦੂਜੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ., ਭਾਰਤੀ ਹਵਾਈ ਫ਼ੌਜ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਧੁਨਿਕ ਸਵਦੇਸ਼ੀ ਤਕਨਾਲੋਜੀ ਨਾਲ ਬਣੀ ਇਹ ਮਿਜ਼ਾਈਲ ਭਾਰਤ ਹਵਾਈ ਫ਼ੌਜ ਦੀ ਮਾਰਕ ਸਮਰੱਥਾ 'ਚ ਕਈ ਗੁਣਾ ਵਾਧਾ ਕਰੇਗੀ। ਰੱਖਿਆ ਸੋਧ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਇਸ ਪ੍ਰੀਖਣ ਲਈ ਸੰਬੰਧਤ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮਿਜ਼ਾਈਲ ਤੇਜ਼ ਰਫ਼ਤਾਰ ਵਾਲੀਆਂ ਹਮਲਾਵਰ ਵਸਤੂਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਨ 'ਚ ਸਮਰੱਥ ਹਨ।

PunjabKesari


DIsha

Content Editor

Related News