ਗਣਤੰਤਰ ਦਿਵਸ ’ਤੇ ਫਲਾਈਪਾਸਟ ਦੌਰਾਨ ਪਹਿਲੀ ਵਾਰ ਨਜ਼ਰ ਆਉਣਗੇ ਚਿਣਕੂ ਤੇ ਅਪਾਚੇ ਹੈਲੀਕਾਪਟਰ

01/13/2020 7:55:03 PM

ਨਵੀਂ ਦਿੱਲੀ - ਹਵਾਈ ਫੌਜ ’ਚ ਹੁਣੇ ਜਿਹੇ ਹੀ ਸ਼ਾਮਲ ਕੀਤੇ ਗਏ ਲੜਾਕੂ ਹੈਲੀਕਾਪਟਰ ਅਪਾਚੇ ਅਤੇ ਟਰਾਂਸਪੋਰਟ ਹੈਲੀਕਾਪਟਰ ਚਿਣਕੂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਹੋਣ ਵਾਲੇ ਫਲਾਈਪਾਸਟ ’ਚ ਪਹਿਲੀ ਵਾਰ ਸ਼ਾਮਲ ਹੋਣਗੇ। ਹਵਾਈ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਚਿਣਕੂ ਦੇ ਪ੍ਰਦਰਸ਼ਨ ’ਚ 3 ਨਵੇਂ ਟਰਾਂਸਪੋਰਟ ਹੈਲੀਕਾਪਟਰ ‘ਵਿਕ ਫਾਰਮੇਸ਼ਨ’ ’ਚ ਹੋਣਗੇ। ਇਸ ਤਰ੍ਹਾਂ ਦੇ ਪ੍ਰਦਰਸ਼ਨ ’ਚ ਇਕ ਹੈਲੀਕਾਪਟਰ ਅੱਗੇ ਅਤੇ ਉਸ ਦੇ ਆਸ-ਪਾਸ ਥੋੜ੍ਹਾ ਪਿੱਛੇ ਹੁੰਦੇ ਹਨ। ਅਪਾਚੇ ਦੇ ਪ੍ਰਦਰਸ਼ਨ ’ਚ ਹਵਾਈ ਫੌਜ ਦੇ ਨਵੇਂ ਲੜਾਕੂ ਹੈਲੀਕਾਪਟਰਾਂ ਨੂੰ ਵੇਖਿਆ ਜਾ ਸਕੇਗਾ।


Inder Prajapati

Content Editor

Related News