ਲਾਕਡਾਊਨ-4 ''ਚ ਮਿਲੀ ਢਿੱਲ, ਦੇਖੋ ਕਿਵੇਂ ਦੌੜਨ ਲੱਗੀ ''ਦਿੱਲੀ''

05/19/2020 6:54:17 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ 'ਚ ਲਾਕਡਾਊਨ 31 ਮਈ ਤੱਕ ਵਧਾਇਆ ਗਿਆ ਹੈ, ਜੋ ਕਿ 18 ਮਈ ਤੋਂ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਸ਼ਾਮ ਲਾਕਡਾਊਨ 'ਚ ਢਿੱਲ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਦਿੱਲੀ 'ਚ ਟਰਾਂਸਪੋਰਟ ਸੇਵਾਵਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਮਾਰਕੀਟ ਖੋਲ੍ਹ ਦਿੱਤੀ ਗਈ ਹੈ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਬੱਸਾਂ 'ਚ 20 ਯਾਤਰੀ, ਕਾਰ 'ਚ 2, ਈ-ਰਿਕਸ਼ਾ, ਆਟੋ ਰਿਕਸ਼ਾ 'ਚ ਇਕ ਅਤੇ ਟੈਕਸੀ ਤੇ ਕੈਬ 'ਚ 2-2 ਸਵਾਰੀਆਂ ਦੇ ਬੈਠਣ ਦੀ ਆਗਿਆ ਹੋਵੇਗੀ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਹੋਣ 'ਤੇ ਦੁਕਾਨਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਓਡ-ਈਵਨ ਮੁਤਾਬਕ ਮਾਰਕੀਟ, ਕੰਪਲੈਕਸ 'ਚ ਦੁਕਾਨਾਂ ਓਡ-ਈਵਨ ਦੇ ਮੁਤਾਬਕ ਖੱਲ੍ਹਣਗੀਆਂ।

PunjabKesari
ਮੰਗਲਵਾਰ ਨੂੰ ਜਦੋਂ ਦਿੱਲੀ 'ਚ ਲਾਕਡਾਊਨ-4 ਦੇ ਦਿਸ਼ਾ-ਨਿਰਦੇਸ਼ ਜਾਰੀ ਹੋਏ ਤਾਂ ਦੇਖੋ ਕਿਹੋ ਜਿਹਾ ਨਜ਼ਾਰਾ ਰਿਹਾ। ਲਾਕਡਾਊਨ 'ਚ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲਣ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਜ਼ਿੰਦਗੀ ਪਟੜੀ 'ਤੇ ਵਾਪਸ ਆ ਰਹੀ ਹੈ। ਦਿੱਲੀ 'ਚ ਅੱਜ ਤੋਂ ਬੱਸ ਸੇਵਾਵਾਂ ਸ਼ੁਰੂ ਹੋ ਗਈਆਂ ਹਨ।

PunjabKesari

ਹਾਲਾਂਕਿ ਬੱਸਾਂ ਵਿਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਬੱਸਾਂ ਦੇ ਅੰਦਰ ਸੀਟਾਂ 'ਤੇ ਸਟਿਕਰ ਲੱਗੇ ਹਨ ਕਿ ਇਨ੍ਹਾਂ ਸੀਟਾਂ 'ਤੇ ਨਾ ਬੈਠੋ। ਇਸ ਦੌਰਾਨ ਸੜਕਾਂ 'ਤੇ ਕਾਫੀ ਭੀੜ ਨਜ਼ਰ ਆਈ, ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਭੁੱਲ ਗਏ।

PunjabKesari

ਬੱਸਾਂ ਦੇ ਨਾਲ-ਨਾਲ ਆਟੋ ਅਤੇ ਈ-ਰਿਕਸ਼ਾ ਵੀ ਸੜਕਾਂ 'ਤੇ ਨਜ਼ਰ ਆਏ। ਈ-ਰਿਕਸ਼ਾ ਚਾਲਕ ਬਦਲਵੇਂ ਰਸਤਿਆਂ ਨੂੰ ਚੋਰ ਰਸਤਿਓਂ ਵਾਂਗ ਇਸਤੇਮਾਲ ਕਰ ਰਹੇ ਹਨ, ਤਾਂ ਕਿ ਇਕ ਤੋਂ ਜ਼ਿਆਦਾ ਸਵਾਰੀ ਲੈ ਕੇ ਜਾ ਸਕਣ।

PunjabKesari


Tanu

Content Editor

Related News