ਦਿੱਲੀ: ਕੰਧ ਨੂੰ ਚੀਰਦੀ ਹੋਈ ਈਸਾਈ ਕਬਰਸਤਾਨ 'ਚ ਜਾ ਵੜੀ DTC ਬੱਸ, ਨੁਕਸਾਨੀਆਂ ਗਈਆਂ ਕਬਰਾਂ
Saturday, Mar 04, 2023 - 04:28 PM (IST)

ਨਵੀਂ ਦਿੱਲੀ- ਦਿੱਲੀ ਟਰਾਂਸਪੋਰਟ ਨਿਗਮ (ਡੀ. ਟੀ. ਸੀ.) ਦੀ ਇਕ ਬੱਸ ਸ਼ਨੀਵਾਰ ਨੂੰ ਦਿੱਲੀ ਦੇ ਪ੍ਰਿਥਵੀਰਾਜ ਰੋਡ ਇਲਾਕੇ 'ਚ ਈਸਾਈ ਕਬਰਸਤਾਨ ਦੀ ਕੰਧ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਕੰਧ ਨੂੰ ਚੀਰਦੀ ਹੋਈ ਕਬਰਸਤਾਨ ਦੇ ਅੰਦਰ ਦਾਖ਼ਲ ਹੋ ਗਈ। ਹਾਦਸੇ ਵਿਚ ਕੰਧ ਅਤੇ ਕਈ ਕਬਰਾਂ ਨੁਕਸਾਨੀਆਂ ਗਈਆਂ। ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਕਿਸੇ ਦੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ- ਮਨੁੱਖਤਾ ਸ਼ਰਮਸਾਰ! ਕੂੜੇ ਦੇ ਢੇਰ 'ਤੇ ਮਿਲੀ ਨਵਜਨਮੀ ਬੱਚੀ, CCTV ਜ਼ਰੀਏ ਪਰਿਵਾਰ ਦੀ ਭਾਲ ਜਾਰੀ
ਬੱਸ 'ਚ ਸਵਾਰ ਸਨ ਡਰਾਈਵਰ ਅਤੇ ਕੰਡਕਟਰ
ਪੁਲਸ ਮੁਤਾਬਕ ਇਹ ਹਾਦਸਾ ਸ਼ਨੀਵਾਰ ਸਵੇਰੇ 6 ਵਜ ਕੇ 50 ਮਿੰਟ 'ਤੇ ਵਾਪਰਿਆ। ਹਾਦਸੇ ਦੇ ਸਹੀ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਮੁਤਾਬਕ ਬੱਸ ਅੰਦਰ ਡਰਾਈਵਰ ਅਤੇ ਕੰਡਕਟਰ ਸਨ। ਦੋਹਾਂ ਤੋਂ ਇਲਾਵਾ ਬੱਸ ਵਿਚ ਕੋਈ ਸਵਾਰ ਨਹੀਂ ਸੀ। ਘਟਨਾ ਤੋਂ ਬਾਅਦ ਬੱਸ ਨੂੰ ਕਬਰਸਤਾਨ 'ਚੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ- ਬੇਰਹਿਮੀ ਦੀ ਹੱਦ ਪਾਰ; ਚਚੇਰੇ ਭਰਾ ਨੇ ਸਿਗਰਟ ਨਾਲ ਸਾੜੀਆਂ 7 ਸਾਲਾ ਬੱਚੇ ਦੀਆਂ ਗੱਲ੍ਹਾਂ
ਕਰੇਨ ਦੀ ਮਦਦ ਨਾਲ ਬੱਸ ਨੂੰ ਕਬਰਸਤਾਨ 'ਚੋਂ ਕੱਢਿਆ ਗਿਆ
ਹਾਦਸੇ ਮਗਰੋਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਬੱਸ ਨੂੰ ਕਰੇਨ ਦੀ ਮਦਦ ਨਾਲ ਕਬਰਸਤਾਨ 'ਚੋਂ ਕੱਢਿਆ ਗਿਆ। ਕੰਧ ਨਾਲ ਟਕਰਾਉਣ ਮਗਰੋਂ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਬੱਸ ਦਾ ਮੋਹਰਲਾ ਹਿੱਸਾ ਨੁਕਸਾਨਿਆ ਗਿਆ। ਕੰਧ ਨਾਲ ਜ਼ੋਰਦਾਰ ਟੱਕਰ ਮਗਰੋਂ ਬੱਸ ਦੇ ਸ਼ੀਸ਼ੇ ਟੁੱਟ ਗਏ ਹਨ। ਗ਼ਨੀਮਤ ਇਹ ਰਹੀ ਕਿ ਬੱਸ 'ਚ ਕੋਈ ਯਾਤਰੀ ਸਵਾਰ ਨਹੀਂ ਸੀ।
ਇਹ ਵੀ ਪੜ੍ਹੋ- ਜੈਸ਼ੰਕਰ ਵਲੋਂ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਮੁਲਾਕਾਤ, G20 ਏਜੰਡੇ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
ਬੱਸ ਦੀ ਕੀਤੀ ਜਾ ਰਹੀ ਮਕੈਨੀਕਲ ਜਾਂਚ
ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਾਹਨ ਦੀ ਮਕੈਨੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦਿੱਲੀ ਕਬਰਸਤਾਨ ਕਮੇਟੀ ਦੇ ਸਕੱਤਰ ਯੂਜੀਨ ਰਤਨਮ ਨੇ ਦੱਸਿਆ ਕਿ ਹਾਦਸੇ ਵਿੱਚ 10-12 ਕਬਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਲਿਆ 'ਖ਼ੂਨੀ' ਬਦਲਾ, ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ