ਜਾਣੋ ਉਸ ਮਹਿਲਾ ਬਾਰੇ, ਜੋ ਮੋਦੀ-ਟਰੰਪ-ਮੇਲਾਨੀਆ ਦੇ ਨਾਲ ਦਿਸੀ
Monday, Feb 24, 2020 - 04:52 PM (IST)
ਨਵੀਂ ਦਿੱਲੀ/ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਰਿਵਾਰ ਸਮੇਤ ਭਾਰਤ ਫੇਰੀ 'ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹਵਾਈ ਅੱਡੇ 'ਤੇ ਟਰੰਪ ਦਾ ਸਵਾਗਤ ਉਹਨਾਂ ਨੂੰ ਗਲੇ ਲਗਾ ਕੇ ਕੀਤਾ। ਇਸ ਦੌਰਾਨ ਫਸਟ ਲੇਡੀ ਮੇਲਾਨੀਆ ਟਰੰਪ ਵੀ ਉਹਨਾਂ ਦੇ ਨਾਲ ਸੀ। ਇਸ ਵਿਚ ਇਕ ਮਹਿਲਾ ਦੀ ਵੀ ਚਰਚਾ ਹੋ ਰਹੀ ਹੈ ਜੋ ਪੀ.ਐੱਮ. ਮੋਦੀ, ਮੇਲਾਨੀਆ ਅਤੇ ਡੋਨਾਲਡ ਟਰੰਪ ਦੇ ਨਾਲ ਦਿਸੀ।
ਅਸਲ ਵਿਚ ਇਸ ਮਹਿਲਾ ਦਾ ਨਾਮ ਗੁਰਦੀਪ ਕੌਰ ਚਾਵਲਾ ਹੈ। ਗੁਰਦੀਪ ਪੀ.ਐੱਮ. ਮੋਦੀ ਲਈ ਟਰਾਂਸਲੇਟਰ (Interpreter) ਦਾ ਕੰਮ ਕਰਦੀ ਹੈ। ਗੁਰਦੀਪ ਇਨੀਂ ਦਿਨੀਂ ਅਮੇਰਿਕਨ ਟਰਾਂਸਲੇਟਰ ਐਸੋਸੀਏਸ਼ਨ ਦੀ ਮੈਂਬਰ ਹੈ। ਜਦੋਂ ਵੀ ਕਦੇ ਵਿਦੇਸ਼ ਦੌਰਿਆਂ 'ਤੇ ਪੀ.ਐੱਮ. ਮੋਦੀ ਹਿੰਦੀ ਵਿਚ ਭਾਸ਼ਣ ਦਿੰਦੇ ਹਨ ਤਾਂ ਗੁਰਦੀਪ ਹੀ ਉਸ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦੀ ਹੈ। ਇੰਨਾ ਹੀ ਨਹੀਂ ਗੁਰਦੀਪ ਪੀ.ਐੱਮ. ਦੇ ਨਾਲ ਭਾਰਤ ਵਿਚ ਵੀ ਵਿਦੇਸ਼ੀ ਨੇਤਾਵਾਂ ਦੇ ਦੌਰੇ ਦੌਰਾਨ ਨਜ਼ਰ ਆ ਚੁੱਕੀ ਹੈ। ਪੀ.ਐੱਮ. ਮੋਦੀ ਦੇ ਹਿੰਦੀ ਵਿਚ ਭਾਸ਼ਣ ਦੇਣ ਦੇ ਬਾਅਦ ਗੁਰਦੀਪ ਉਹਨਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦੀ ਹੈ ਜਿਸ ਨਾਲ ਦੁਨੀਆ ਦੇ ਨੇਤਾ ਉਹਨਾਂ ਦਾ ਭਾਸ਼ਣ ਸਮਝ ਪਾਉਣ।
ਸੰਸਦ ਤੋਂ ਸ਼ੁਰੂ ਕੀਤਾ ਕਰੀਅਰ
1990 ਵਿਚ ਗੁਰਦੀਪ ਨੇ ਭਾਰਤੀ ਸੰਸਦ ਤੋਂ ਆਪਣੇ ਕਰੀਅਰ ਦੀ ਸ਼ੁਰੂਆਤੀ ਕੀਤੀ ਸੀ ਪਰ ਥੋੜ੍ਹੇ ਹੀ ਸਮੇਂ ਬਾਅਦ ਉਹ ਆਪਣੇ ਪਤੀ ਦੇ ਨਾਲ ਅਮਰੀਕਾ ਵਿਚ ਸ਼ਿਫਟ ਹੋ ਗਈ ਸੀ। ਸਾਲ 2010 ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਨਾਲ ਉਹਨਾਂ ਦੀ ਟਰਾਂਸਲੇਟਰ ਬਣ ਕੇ ਭਾਰਤ ਦੌਰੇ 'ਤੇ ਉਹਨਾਂ ਦੇ ਨਾਲ ਆਈ। ਗੁਰਦੀਪ 2014 ਵਿਚ ਮੈਡੀਸਨ ਸਕਵਾਇਰ ਗਾਰਡਨ ਵਿਚ ਆਯੋਜਿਤ ਮੋਦੀ ਦੇ ਪ੍ਰੋਗਰਾਮ ਵਿਚ ਵੀ ਸ਼ਾਮਲ ਹੋਈ ਸੀ ਅਤੇ ਉੱਥੇ ਟਰਾਂਸਲੇਟਰ ਦਾ ਕੰਮ ਕੀਤਾ ਸੀ। ਉੱਥੋਂ ਹੀ ਉਹ ਮੋਦੀ ਦੇ ਨਾਲ ਵਾਸ਼ਿੰਗਟਨ ਡੀ ਸੀ. ਗਈ ਜਿੱਥੇ ਮੋਦੀ ਅਤੇ ਓਬਾਮਾ ਦੇ ਵਿਚ ਉਹਨਾਂ ਨੇ ਟਰਾਂਸਲੇਟਰ ਦਾ ਕੰਮ ਕੀਤਾ।
ਗੁਰਦੀਪ ਨੂੰ ਸਾਰੀਆਂ ਭਾਸ਼ਾਵਾਂ ਦਾ ਬਿਹਤਰ ਗਿਆਨ ਹੈ ਅਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਇਕ ਬਿਹਤਰੀਨ ਟਰਾਂਸਲੇਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।ਇਕ ਤੱਥ ਇਹ ਵੀ ਹੈ ਕਿ ਜਦੋਂ ਪੀ.ਐੱਮ. ਮੋਦੀ ਕਿਤੇ ਦੌਰਾ ਕਰਨ ਜਾਂਦੇ ਹਨ ਤਾਂ ਉਹ ਉੱਥੋਂ ਦੀ ਸਥਾਨਕ ਭਾਸ਼ਾ ਜ਼ਰੀਏ ਲੋਕਾਂ ਨਾਲ ਜੁੜਦੇ ਹਨ।ਇਹ ਸਭ ਕੁਝ ਗੁਰਮੀਤ ਦੀ ਮਦਦ ਨਾਲ ਆਸਾਨ ਬਣਦਾ ਹੈ।