ਕੋਰੋਨਾ ਦੇ ਮੁੜ ਫੜੀ ਰਫ਼ਤਾਰ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 34 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
Friday, Sep 17, 2021 - 12:33 PM (IST)
ਨਵੀਂ ਦਿੱਲੀ- ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕਰਮਣ ਦੇ ਨਵੇਂ ਮਾਮਲਿਆਂ ’ਚ ਤੇਜ਼ੀ ਆਈ ਹੈ। ਹਾਲਾਂਕਿ ਇਸ ਦੀ ਤੁਲਨਾ ’ਚ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ, ਜਿਸ ਨਾਲ ਸਰਗਰਮ ਮਾਮਲਿਆਂ ਦੇ ਘੱਟ ਹੋਣ ਦਾ ਕ੍ਰਮ ਵੀ ਜਾਰੀ ਹੈ। ਇਸ ਵਿਚ ਦੇਸ਼ ’ਚ ਵੀਰਵਾਰ ਨੂੰ 63 ਲੱਖ 97 ਹਜ਼ਾਰ 972 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਅਤੇ ਹੁਣ ਤੱਕ 77 ਕਰੋੜ 24 ਲੱਖ 744 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 34,403 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 33 ਲੱਖ 81 ਹਜ਼ਾਰ 728 ਹੋ ਗਿਆ। ਇਸ ਦੌਰਾਨ 37,950 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3 ਕਰੋੜ 25 ਲੱਖ 98 ਹਜ਼ਾਰ 424 ਹੋ ਗਈ ਹੈ। ਸਰਗਰਮ ਮਾਮਲੇ 3867 ਘੱਟ ਕੇ 3 ਲੱਖ 39 ਹਜ਼ਾਰ 056 ਰਹਿ ਗਏ ਹਨ।
ਇਸੇ ਮਿਆਦ ’ਚ 320 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4,44,248 ਹੋ ਗਿਆ ਹੈ। ਦੇਸ਼ ’ਚ ਰਿਕਵਰੀ ਦਰ ਵੱਧ ਕੇ 97.65 ਫੀਸਦੀ ਹੋ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਦਰ 1.02 ਫੀਸਦੀ ਰਹਿ ਗਈ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ’ਤੇ ਬਰਕਰਾਰ ਹੈ। ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹੁਣ ਦੇਸ਼ ’ਚ ਪਹਿਲੇ ਸਥਾਨ ’ਤੇ ਹੈ, ਹਾਲਾਂਕ ਪਿਛਲੇ 24 ਘੰਟਿਆਂ ’ਚ ਇੱਥੇ ਸਭ ਤੋਂ ਵੱਧ 4559 ਸਰਗਰਮ ਮਾਮਲੇ ਘੱਟ ਹੋਏ ਹਨ ਅਤੇ ਇਨ੍ਹਾਂ ਦੀ ਗਿਣਤੀ ਹੁਣ 1,86,754 ਰਹਿ ਗਈ ਹੈ। ਉੱਥੇ 25,563 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 42,36,309 ਹੋ ਗਈ ਹੈ, ਜਦੋਂ ਕਿ 178 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 23,165 ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਤੰਦਰੁਸਤ ਹੋਣ ਮਗਰੋਂ 5 ਲੋਕਾਂ ਦੇ ਪਿੱਤੇ ’ਚ ਗੈਂਗਰੀਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ