ਚੰਗੀ ਖ਼ਬਰ : ਦਿੱਲੀ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਹਿਲੀ ਵਾਰ ਨਵੇਂ ਮਾਮਲੇ ਇਕ ਹਜ਼ਾਰ ਤੋਂ ਘੱਟ

Saturday, May 29, 2021 - 02:11 PM (IST)

ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਹੁਣ ਕੁਝ ਕੰਟਰੋਲ ਹੁੰਦੀ ਨਜ਼ਰ ਆ ਰਹੀ ਹੈ। ਦਿੱਲੀ 'ਚ ਸੰਕਰਮਣ ਦਰ ਲਗਾਤਾਰ ਘੱਟ ਹੋ ਰਿਹਾ ਹੈ। ਉੱਥੇ ਹੀ ਹਰ ਦਿਨ ਮਾਮਲਿਆਂ 'ਚ ਵੀ ਕਮੀ ਆ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਲਗਭਗ 900 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਦੂਜੀ ਲਹਿਰ ਦੌਰਾਨ ਇਹ ਪਹਿਲੀ ਵਾਰ ਹੈ ਕਿ ਦਿੱਲੀ 'ਚ ਇਕ ਹਜ਼ਾਰ ਤੋਂ ਘੱਟ ਮਾਮਲੇ ਦਰਜ ਹੋਏ ਹਨ। 

PunjabKesariਕੇਜਰੀਵਾਲ ਨੇ ਅੱਜ ਛੱਤਰਸਾਲ ਸਟੇਡੀਅਮ 'ਚ ਡਰਾਈਵ ਥਰੂ ਵੈਕਸੀਨੇਸ਼ਨ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਦਿੱਲੀ 'ਚ ਕੋਰੋਨਾ ਦੀ ਸਥਿਤੀ 'ਤੇ ਗੱਲ ਕੀਤੀ। ਉਨ੍ਹਾਂ ਕਿਹਾ,''ਇਸ ਕੇਂਦਰ 'ਤੇ ਲੋਕ ਆਪਣੀ ਕਾਰ ਜਾਂ ਮੋਟਰਸਾਈਕਲ 'ਤੇ ਆ ਸਕਦੇ ਹਨ। ਲੋਕ ਪੈਦਲ ਤੁਰ ਕੇ ਵੀ ਆ ਰਹੇ ਹਨ। ਜਿਵੇਂ ਹੀ ਸਾਨੂੰ 18-44 ਉਮਰ ਸਮੂਹ ਦੇ ਲੋਕਾਂ ਲਈ ਟੀਕੇ ਦੀ ਸਪਲਾਈ ਹੁੰਦੀ ਹੈ, ਇਹ ਵਿਵਸਥਾ ਉਨ੍ਹਾਂ ਲਈ ਵੀ ਸ਼ੁਰੂ ਹੋ ਜਾਵੇਗੀ। ਦੱਸਣਯੋਗ ਹੈ ਕਿ ਕੋਰੋਨਾ ਦੇ ਘੱਟਦੇ ਸੰਕਰਮਣ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਹੋਈ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਬੈਠਕ 'ਚ ਦਿੱਲੀ ਨੂੰ ਅਨਲੌਕ ਕਰਨ ਦਾ ਫ਼ੈਸਲਾ ਲਿਆ ਹੈ। ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ  ਕਿ 31 ਮਈ ਸੋਮਵਾਰ ਸਵੇਰ ਤੋਂ ਦਿੱਲੀ 'ਚ ਫੈਕਟਰੀਆਂ ਨੂੰ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੰਸਟਰਕਸ਼ਨ ਕੰਮ ਸ਼ੁਰੂ ਹੋ ਜਾਣਗੇ।  


DIsha

Content Editor

Related News