ਜੰਮੂ ਤੋਂ 6,000 ਤੀਰਥ ਯਾਤਰੀਆਂ ਦਾ ਨਵਾਂ ਜਥਾ ਅਮਰਨਾਥ ਯਾਤਰਾ ਲਈ ਰਵਾਨਾ

Sunday, Jul 20, 2025 - 04:03 AM (IST)

ਜੰਮੂ ਤੋਂ 6,000 ਤੀਰਥ ਯਾਤਰੀਆਂ ਦਾ ਨਵਾਂ ਜਥਾ ਅਮਰਨਾਥ ਯਾਤਰਾ ਲਈ ਰਵਾਨਾ

ਜੰਮੂ (ਸਤੀਸ਼) - ਦੱਖਣੀ ਕਸ਼ਮੀਰ ਹਿਮਾਲਿਆ ’ਚ ਸਥਿਤ ਅਮਰਨਾਥ ਗੁਫਾ ਮੰਦਰ ਦੇ ਦਰਸ਼ਨਾਂ ਲਈ 1,499 ਔਰਤਾਂ ਅਤੇ 441 ਬੱਚਿਆਂ ਸਮੇਤ  6,365 ਤੀਰਥ ਯਾਤਰੀਆਂ ਦਾ ਇਕ ਨਵਾਂ ਜਥਾ ਸ਼ਨੀਵਾਰ ਨੂੰ ਭਗਵਤੀ ਨਗਰ ਬੇਸ ਕੈਂਪ ਤੋਂ  ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 135 ਸਾਧੂਆਂ ਅਤੇ ਸਾਧਵੀਆਂ ਸਮੇਤ ਤੀਰਥ ਯਾਤਰੀ ਅੱਜ ਤੜਕੇ ਸਖ਼ਤ  ਸੁਰੱਖਿਆ ’ਚ ਵੱਖ-ਵੱਖ ਕਾਫਲਿਆਂ ’ਚ ਅਨੰਤਨਾਗ ਦੇ ਨੂਨਵਾਨ-ਪਹਿਲਗਾਮ ਅਤੇ  ਗਾਂਦਰਬਲ ਦੇ ਬਾਲਟਾਲ ਬੇਸ ਕੈਂਪਾਂ ਲਈ ਰਵਾਨਾ ਹੋਏ।

ਅਧਿਕਾਰੀਆਂ ਨੇ ਦੱਸਿਆ ਕਿ 3514 ਤੀਰਥ ਯਾਤਰੀ 119 ਵਾਹਨਾਂ ਦੇ ਕਾਫਲੇ ’ਚ ਪਹਿਲਗਾਮ  ਲਈ ਰਵਾਨਾ ਹੋਏ, ਜਦੋਂ ਕਿ 92 ਵਾਹਨਾਂ ’ਚ ਯਾਤਰਾ ਕਰ ਰਹੇ 2,851 ਤੀਰਥ ਯਾਤਰੀ  ਬਾਲਟਾਲ ਰਸਤੇ ਰਾਹੀਂ ਰਵਾਨਾ ਹੋਏ। ਅਮਰਨਾਥ ਗੁਫਾ ਮੰਦਰ ਲਈ 38 ਦਿਨਾ ਸਾਲਾਨਾ ਯਾਤਰਾ 3 ਜੁਲਾਈ ਨੂੰ ਦੋਵਾਂ ਰਸਤਿਆਂ ਤੋਂ  ਸ਼ੁਰੂ ਹੋਈ ਸੀ ਅਤੇ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਹੁਣ ਤੱਕ 2.75  ਲੱਖ ਤੋਂ ਵੱਧ ਤੀਰਥ ਯਾਤਰੀ ਇਸ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ।


author

Inder Prajapati

Content Editor

Related News