UP: ਅਪਾਹਜ ਵੋਟਰਾਂ ਲਈ ਪ੍ਰਸ਼ਾਸਨ ਕਰੇਗਾ ਨਵੀਂ ਵਿਵਸਥਾ
Sunday, Mar 17, 2019 - 02:37 PM (IST)

ਬਸਤੀ- ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਇਕ ਅਨੋਖੀ ਅਤੇ ਨਵੀਂ ਵਿਵਸਥਾ ਕੀਤੀ ਜਾ ਰਹੀ ਹੈ। ਇਸ ਵਿਵਸਥਾ ਦੇ ਤਹਿਤ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ 'ਚ ਚੋਣਾਂ ਦੌਰਾਨ ਅਪਾਹਜ ਵੋਟਰਾਂ ਦੀ ਵੋਟਿੰਗ ਕਰਵਾਉਣ ਲਈ ਉਨ੍ਹਾਂ ਨੂੰ ਘਰੋਂ ਪੋਲਿੰਗ ਸਟੇਸ਼ਨ ਤੱਕ ਲਿਆਉਣ ਅਤੇ ਘਰ ਵਾਪਸ ਛੱਡਣ ਦੀ ਵਿਵਸਥਾ ਜ਼ਿਲਾ ਪ੍ਰਸ਼ਾਸਨ ਕਰੇਗਾ। ਜ਼ਿਲਾ ਚੋਣ ਕਮਿਸ਼ਨ ਅਤੇ ਜ਼ਿਲਾ ਅਧਿਕਾਰੀ ਡਾਂ. ਰਾਜਸ਼ੇਖਰ ਨੇ ਅੱਜ ਭਾਵ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ 'ਚ ਪਹਿਲੀ ਵਾਰ ਕਿਸੇ ਜ਼ਿਲੇ 'ਚ ਅਪਾਹਜ ਵੋਟਰਾਂ ਨੂੰ ਇਹ ਸਹੂਲਤ ਪ੍ਰਸ਼ਾਸਨ ਵੱਲੋਂ ਉਪਲੱਬਧ ਕਰਵਾਈ ਜਾਵੇਗੀ।