ਨੇਤਾਜੀ ਸੁਭਾਸ਼ ਦੀ ਜਯੰਤੀ ''ਤੇ ਮਮਤਾ ਨੇ ਕੱਢਿਆ ਪੈਦਲ ਮਾਰਚ, ਕੇਂਦਰ ਤੋਂ ਕੀਤੀ ਛੁੱਟੀ ਦੀ ਮੰਗ
Saturday, Jan 23, 2021 - 02:09 PM (IST)
ਪੱਛਮੀ ਬੰਗਾਲ- ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅੱਜ 125ਵੀਂ ਜਯੰਤੀ ਹੈ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੋਲਕਾਤਾ 'ਚ ਪੈਦਲ ਮਾਰਚ ਕੱਢਿਆ। ਇਸ ਦੌਰਾਨ ਮਮਤਾ ਨੇ ਮੰਚ ਤੋਂ ਵਰਕਰਾਂ ਨੂੰ ਸੰਬੋਧਨ ਕੀਤਾ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਨੇਤਾਜੀ ਦੀ ਜਯੰਤੀ 'ਤੇ ਜਨਤਕ ਛੁੱਟੀ ਦਾ ਐਲਾਨ ਕਰਨ ਦੀ ਮੰਗ ਕੀਤੀ।
#WATCH | West Bengal CM Mamata Banerjee leads a march from Shyam Bazaar to Red Road in Kolkata, on the occasion of 125th birth anniversary of #NetajiSubhashChandraBose pic.twitter.com/s9VpoUqPSa
— ANI (@ANI) January 23, 2021
ਨੇਤਾਜੀ ਦੀ 125ਵੀਂ ਜਯੰਤੀ ਮੌਕੇ ਮਮਤਾ ਬੈਨਰਜੀ ਨੇ ਆਪਣਾ 8 ਕਿਲੋਮੀਟਰ ਲੰਬਾ ਪੈਦਲ ਮਾਰਚ ਸ਼ੁਰੂ ਕਰ ਦਿੱਤਾ ਹੈ। ਮਮਤਾ ਦੀ ਅਗਵਾਈ 'ਚ ਇਹ ਪੈਦਲ ਮਾਰਚ ਕੋਲਕਾਤਾ ਦੇ ਸ਼ਾਮ ਬਜ਼ਾਰ ਤੋਂ ਸ਼ੁਰੂ ਹੋਇਆ ਅਤੇ ਹੁਣ ਰੈਡ ਰੋਡ 'ਤੇ ਖ਼ਤਮ ਹੋਵੇਗੀ। ਇਸ ਮਾਰਚ 'ਚ ਸੈਂਕੜੇ ਦੀ ਗਿਣਤੀ 'ਚ ਸਮਰਥਕ ਮਮਤਾ ਬੈਨਰਜੀ ਨਾਲ ਪੈਦਲ ਮਾਰਚ ਕਰ ਰਹੇ ਹਨ। ਦੱਸਣਯੋਗ ਹੈ ਕਿ ਅਪ੍ਰੈਲ-ਮਈ 'ਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਤੋਂ ਪਹਿਲਾਂ ਬੰਗਾਲ 'ਚ ਨੇਤਾਜੀ ਦੇ ਨਾਂ 'ਤੇ ਸਿਆਸੀ ਸੰਗ੍ਰਾਮ ਸ਼ੁਰੂ ਹੋ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ