ਪਤਨੀ ਦੀ ਚਿੱਠੀ ਖੋਲ੍ਹਦੀ ਹੈ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੌਤ ਦਾ ਰਹੱਸ

Sunday, Sep 20, 2015 - 12:24 PM (IST)

ਪਤਨੀ ਦੀ ਚਿੱਠੀ ਖੋਲ੍ਹਦੀ ਹੈ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੌਤ ਦਾ ਰਹੱਸ

 
ਕੋਲਕਾਤਾ- ਪੱਛਮੀ ਬੰਗਾਲ ਸਰਕਾਰ ਵਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ 64 ਫਾਈਲਾਂ ਨੂੰ ਜਨਤਕ ਕੀਤਾ ਗਿਆ ਹੈ। ਇਨ੍ਹਾਂ ਫਾਈਲਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਸ਼ਾਇਦ ਨੇਤਾਜੀ 1945 ਤੋਂ ਬਾਅਦ ਵੀ ਜਿਊਂਦੇ ਸਨ। ਇਨ੍ਹਾਂ ਫਾਈਲਾਂ ਵਿਚ ਮੌਜੂਦ ਇਕ ਦਸਤਾਵੇਜ਼ ''ਤੇ ਕਈ ਸਵਾਲ ਪੈਦਾ ਹੋ ਰਹੇ ਹਨ। ਜਿਸ ਵਿਚ ਇਕ ਚਿੱਠੀ ਦਾ ਜ਼ਿਕਰ ਹੈ। ਇਹ ਚਿੱਠੀ ਨੇਤਾ ਜੀ ਪਤਨੀ ਏਮਿਲੀ ਸ਼ੇਂਕਲ ਨੇ ਨੇਤਾਜੀ ਦੇ ਵੱਡੇ ਭਰਾ ਨੂੰ ਭੇਜੀ ਸੀ।
ਹਾਲਾਂਕਿ ਇਸ ਚਿੱਠੀ ਦਾ ਹੇਠਲਾ ਹਿੱਸਾ ਫਟਿਆ ਹੋਇਆ ਹੈ। ਜਿਸ ਤੋਂ ਸਵਾਲ ਉਠ ਲੱਗੇ ਹਨ ਕਿ ਕੀ ਨੇਤਾਜੀ ਦੀ ਪਤਨੀ ਮੰਨਦੀ ਸੀ ਕਿ 1945 ''ਚ ਹੋਏ ਜਹਾਜ਼ ਹਾਦਸੇ ''ਚ ਉਨ੍ਹਾਂ ਦੀ ਮੌਤ ਹੋ ਗਈ ਸੀ? ਪਰ ਕਈ ਲੇਖਕ ਅਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਉਸ ਚਿੱਠੀ ''ਚ ਨੇਤਾਜੀ ਦੀ ਪਤਨੀ ਨੇ ਖੁਦ ਨੂੰ ਬੋਸ ਦੀ ਵਿਧਵਾ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਜਹਾਜ਼ ਹਾਦਸੇ ਵਿਚ ਨੇਤਾਜੀ ਦੀ ਮੌਤ ਕਾਰਨ ਡੂੰਘੇ ਸਦਮੇ ਵਿਚ ਹੈ। ਇਸ ਚਿੱਠੀ ਦਾ ਹੇਠਲਾਂ ਹਿੱਸਾ ਜ਼ਰੂਰ ਫਟਿਆ ਹੋਇਆ ਹੈ ਪਰ ਇਹ ਜਾਣ-ਬੁੱਝ ਕੇ ਨਹੀਂ ਕੀਤਾ ਗਿਆ। ਪੁਰਾਣੇ ਦਸਤਾਵੇਜ਼ਾਂ ਦਾ ਇਸ ਤਰ੍ਹਾਂ ਫਟਣਾ ਆਮ ਗੱਲ ਹੈ।
ਏਮਿਲੀ ਦੀ ਨੇਤਾਜੀ ਨਾਲ ਮੁਲਾਕਾਤ ਬਰਲਿਨ ''ਚ 1941 ''ਚ ਹੋਈ ਸੀ ਅਤੇ ਦੋਹਾਂ ਨੇ 1942 ਵਿਚ ਵਿਆਹ ਕਰ ਲਿਆ ਸੀ। ਏਮਿਲੀ ਨੇ ਇਕ ਚਿੱਠੀ ਵਿਚ ਦੱਸਿਆ ਕਿ ਨੇਤਾਜੀ ਅਤੇ ਉਨ੍ਹਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਨਾਲ ਜਰਮਨੀ ''ਚ ਹੋਇਆ ਸੀ ਪਰ ਵਿਆਹ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ 22 ਅਗਸਤ 1945 ਨੂੰ ਟੋਕੀਓ ਰੇਡੀਓ ਵਿਚ ਨੇਤਾਜੀ ਦੇ 18 ਅਗਸਤ 1945 ਨੂੰ ਜਾਪਾਨ ਜਾਂਦੇ ਹੋਏ ਹਵਾਈ ਹਾਦਸੇ ਵਿਚ ਮਾਰੇ ਜਾਣ ਦੀ ਗੱਲ ਕਹੀ ਗਈ ਸੀ। ਹਾਲਾਂਕਿ ਨੇਤਾਜੀ ਦੇ ਕਈ ਸਮਰਥਕ ਜਹਾਜ਼ ਹਾਦਸੇ ਵਾਲੀ ਗੱਲ ਨੂੰ ਖਾਰਜ ਕਰਦੇ ਰਹੇ ਅਤੇ ਨੇਤਾਜੀ ਦੇ ਫਿਰ ਨਜ਼ਰ ਆਉਣ ਦੇ ਦਾਅਵੇ ਹੁੰਦੇ ਰਹੇ ਹਨ। ਇਨ੍ਹਾਂ ਦਾਅਵਿਆਂ ''ਤੇ ਹਮੇਸ਼ਾ ਦੋ ਰਾਏ ਰਹੀਆਂ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News