ਨੇਪਾਲ ਦੇ ਪ੍ਰਧਾਨ ਮੰਤਰੀ ਕੱਲ੍ਹ ਤੋਂ ਭਾਰਤ ਦੇ 4 ਦਿਨਾ ਦੌਰੇ ''ਤੇ

Thursday, Mar 31, 2022 - 05:16 PM (IST)

ਨੇਪਾਲ ਦੇ ਪ੍ਰਧਾਨ ਮੰਤਰੀ ਕੱਲ੍ਹ ਤੋਂ ਭਾਰਤ ਦੇ 4 ਦਿਨਾ ਦੌਰੇ ''ਤੇ

ਕਾਠਮੰਡੂ (ਵਾਰਤਾ)- ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਨਾਰਾਇਣ ਖੜਕਾ ਸਮੇਤ 4 ਮੰਤਰੀਆਂ ਨਾਲ ਭਾਰਤ ਦਾ ਦੌਰਾ ਕਰਨਗੇ। ਦੇਉਬਾ ਕੱਲ ਤੋਂ ਭਾਰਤ ਦੇ 4 ਦਿਨਾ ਦੌਰੇ 'ਤੇ ਹੋਣਗੇ। ਹਾਲੂਵਾਟਾਰ ਵਿਚ ਆਯੋਜਿਤ ਮੰਤਰੀ ਮੰਡਲ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਾਲ ਭਾਰਤ ਦੇ ਦੌਰੇ 'ਤੇ ਜਾਣ ਵਾਲੇ ਮੰਤਰੀਆਂ ਵਿਚ ਖੜਗਾ ਤੋਂ ਇਲਾਨਾ ਊਰਜਾ, ਜਲ ਸਰੋਤ ਅਤੇ ਸਿੰਚਾਈ ਮੰਤਰੀ ਪੰਪਾ ਭੁਸਾਲ, ਖੇਤੀਬਾੜੀ ਅਤੇ ਪਸ਼ੂ ਧਨ ਮੰਤਰੀ ਮਹਿੰਦਰ ਰਾਏ ਯਾਦਵ ਅਤੇ ਸਿਹਤ ਅਤੇ ਜਨ ਸੰਖਿਆ ਮੰਤਰੀ ਵਿਰੋਧ ਖਾਟਿਵਾੜਾ ਹੈ।

ਪ੍ਰਧਾਨ ਮੰਤਰੀ ਦੇਉਬਾ ਸ਼ਨੀਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਹ ਦੌਰਾ ਭਾਰਤ ਵਿਚ ਨੇਪਾਲ ਦੇ ਰਾਜਦੂਤ ਡਾ. ਸ਼ੰਕਰ ਪ੍ਰਸਾਦ ਸ਼ਰਮਾ ਦੇ ਨਵੀਂ ਦਿੱਲੀ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਹੋ ਰਿਹਾ ਹੈ। ਇਸ ਤੋਂ ਪਹਿਲਾਂ 25 ਮਾਰਚ ਨੂੰ ਨੇਪਾਲੀ ਰਾਸ਼ਟਰਪਤੀ ਦੇ ਦਫ਼ਤਰ ਸ਼ੀਤਲ ਨਿਵਾਸ 'ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਰਾਸ਼ਟਰਪਤੀ ਦੇਵੀ ਭੰਡਾਰੀ ਨੇ ਰਾਜਦੂਤ ਡਾ. ਸ਼ਰਮਾ ਨੂੰ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਸੀ। ਰਾਸ਼ਟਰਪਤੀ ਭੰਡਾਰੀ ਨੇ 20 ਮਾਰਚ ਨੂੰ ਸਰਕਾਰ ਦੀ ਸਿਫਾਿਰਸ਼ 'ਤੇ ਡਾ. ਸ਼ਰਮਾ ਨੂੰ ਭਾਰਤ ਵਿਚ ਨੇਪਾਲ ਦਾ ਰਾਜਦੂਤ ਵਿਯੁਕਤ ਕੀਤਾ ਸੀ।


author

cherry

Content Editor

Related News