ਨੇਪਾਲ ਨੇ ਭਾਰਤ ਦੇ ਮਾਨਸਰੋਵਰ ਲਿੰਕ ਰੋਡ ਦੇ ਉਦਘਾਟਨ ’ਤੇ ਜਤਾਇਆ ਇਤਰਾਜ਼

05/09/2020 10:30:04 PM

ਕਾਠਮੰਡੂ— ਨੇਪਾਲ ਸਰਕਾਰ ਨੇ ਭਾਰਤ ਦੇ ਕੈਲਾਸ਼ ਮਾਨਸਰੋਵਰ ਦੇ ਲਈ ‘ਲਿੰਕ ਰੋਡ’ ਦਾ ਉਦਘਾਟਨ ਕਰਨ ’ਤੇ ਇਤਰਾਜ਼ ਜਤਾਇਆ ਹੈ। ਨੇਪਾਲ ਨੇ ਕਿਹਾ ਹੈ ਕਿ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚ ਸਮਝ ਦੇ ਵਿਰੁੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਇਸਦਾ ਉਦਘਾਟਨ ਕੀਤਾ ਸੀ। ਨੇਪਾਲ ਨੇ ਭਾਰਤ ਤੋਂ ਉਸਦੀ ਸਰਹੱਦ ਦੇ ਅੰਦਰ ਕੋਈ ਵੀ ਗਤੀਵਿਧੀ ਨਹੀਂ ਕਰਨ ਦੇ ਲਈ ਕਿਹਾ ਹੈ। ਉਸਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚ ਸਰਹੱਦ ਵਿਵਾਦ ਨੂੰ ਕੂਟਨੀਤਿਕ ਤਰੀਕੇ ਨਾਲ ਸੁਲਝਾਇਆ ਜਾਵੇਗਾ।
ਨੇਪਾਲ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, ਉਸ ਨੇ ਹਮੇਸ਼ਾ ਇਹ ਸਾਫ ਕੀਤਾ ਹੈ ਕਿ ਸੁਗੌਲੀ ਸਮਝੌਤੇ (1816) ਦੇ ਤਹਿਤ ਕਾਲੀ ਨਦੀ ਦੇ ਪੂਰਬ ਦਾ ਇਲਾਕਾ, ਲਿੰਮਿਆਦੁਰਾ, ਕਾਲਾਪਾਨੀ ਤੇ ਲਿਪੁ ਲੇਖ ਨੇਪਾਲ ਦਾ ਹੈ। ਨੇਪਾਲ ਦਾ ਦਾਅਵਾ ਹੈ ਕਿ ਉਹ ਇਤਿਹਾਸਕ ਸਮਝੌਤਿਆਂ, ਦਸਤਾਵੇਜ਼ਾਂ, ਤੱਥਾਂ ਤੇ ਨਕਸ਼ਿਆਂ ਦੀ ਬਦੌਲਤ ਇਸ ਨੂੰ ਸੁਲਝਾਉਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਭਾਰਤ ਦੇ ਬਾਰਡਰ ਰੋਡ ਆਰਗਨਾਈਜੇਸ਼ਨ ਨੇ ਕੈਲਾਸ਼ ਮਾਨਸਰੋਵਰ ਰੂਟ ਨਾਲ ਲਿਪੁਲੇਖ ਪਾਸ ਨੂੰ ਜੋੜਿਆਂ ਹੈ, ਜਿਸ ਨਾਲ ਸਰਹੱਦੀ ਪਿੰਡਾਂ ਤੇ ਸੁਰੱਖਿਆ ਬਲਾਂ ਨੂੰ ਕਨੇਕਿਟਵਿਟੀ ਮਿਲ ਸਕੇ।


Gurdeep Singh

Content Editor

Related News