ਨੇਪਾਲ ਮਸਲਾ ਮੋਦੀ ਸਰਕਾਰ ਦੀ ਕੁਸ਼ਲਤਾ ''ਤੇ ਸਵਾਲ : ਮਨੁ ਸਿੰਘਵੀ
Monday, Jun 15, 2020 - 01:03 AM (IST)
ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੁ ਸਿੰਘਵੀ ਨੇ ਨੇਪਾਲੀ ਸੰਸਦ ਵਿਚ ਵਿਵਾਦਤ ਨਕਸ਼ੇ ਨਾਲ ਜੁੜੇ ਬਿੱਲ ਦੇ ਪਾਸ ਹੋਣ ਦੀ ਪਿੱਠਭੂਮੀ ਵਿਚ ਦੋਸ਼ ਲਗਾਇਆ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿਚ ਖਟਾਸ ਨਾਲ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਦੀ ਕੁਸ਼ਲਤਾ 'ਤੇ ਸਵਾਲ ਖੜ੍ਹਾ ਹੁੰਦਾ ਹੈ।
ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਮਾਮਲੇ 'ਤੇ ਕਾਂਗਰਸ ਸਮੇਤ ਸਮੁੱਚੇ ਵਿਰੋਧੀ ਧਿਰ ਨੂੰ ਵਿਸ਼ਵਾਸ ਵਿਚ ਲੈ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਗੱਲਬਾਤ ਦੇ ਜ਼ਰੀਏ ਨਾਲ ਤੱਤਕਾਲ ਇਸ ਮਾਮਲੇ ਦਾ ਹੱਲ ਕਰੇ।
ਜ਼ਿਕਰਯੋਗ ਹੈ ਕਿ ਨੇਪਾਲ ਦੀ ਸੰਸਦ ਨੇ ਦੇਸ਼ ਦੇ ਰਾਜਨੀਤਕ ਨਕਸ਼ੇ ਨੂੰ ਸੋਧ ਕਰਨ ਨਾਲ ਜੁੜੇ ਇਕ ਬਿੱਲ ਨੂੰ ਪਾਸ ਕਰਦੇ ਹੋਏ ਰਣਨੀਤਕ ਰੂਪ ਤੋਂ ਅਹਿਮ ਲਿਪੁਲੇਖ, ਕਾਲਾਪਾਣੀ ਅਤੇ ਲਿਮਪੀਯਾਧੁਰਾ ਇਲਾਕਿਆਂ 'ਤੇ ਦਾਅਵਾ ਕੀਤਾ ਹੈ। ਭਾਰਤ ਦਹਾਕਿਆਂ ਤੋਂ ਇਨਾਂ ਖੇਤਰਾਂ ਨੂੰ ਆਪਣਾ ਮੰਨਦਾ ਰਿਹਾ ਹੈ। ਇਸ ਮਾਮਲੇ 'ਤੇ ਸਿੰਘਵੀ ਨੇ ਕਿਹਾ, ''ਭਾਰਤ ਅਤੇ ਨੇਪਾਲ ਦੇ ਪੁਰਾਤਨ ਅਤੇ ਆਧੁਨਿਕ ਨਜ਼ਦੀਕੀ ਸਬੰਧਾਂ ਦੀ ਜੋ ਵਿਰਾਸਤ ਹੈ, ਉਸ ਸਬੰਧ ਵਿਚ ਇਹ ਗਤੀਵਿਧੀਆਂ ਬਹੁਤ ਮੰਦਭਾਗੀਆਂ ਹਨ।''