ਨੇਪਾਲ ਦੇ ਰਸਤੇ ਭਾਰਤ ''ਚ ਘੁਸਪੈਠ ਕਰ ਸਕਦੇ ਹਨ ਦਹਿਸ਼ਤਗਰਦ, 10 ਦਿਨ ਦਾ ਅਲਰਟ ਜਾਰੀ

10/25/2019 6:00:24 PM

ਪਿਥੌਰਾਗੜ੍ਹ— ਜਾਣਕਾਰੀ ਮਿਲੀ ਹੈ ਕਿ ਨੇਪਾਲ ਦੇ ਰਸਤੇ ਕਈ ਦਹਿਸ਼ਤਗਰਦ ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ। ਨੇਪਾਲ ਰਾਹੀਂ ਅਜਿਹੀ ਘੁਸਪੈਠ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ 'ਤੇ ਚੌਕਸੀ (ਅਲਰਟ) ਦਾ ਐਲਾਨ ਕੀਤਾ ਗਿਆ ਹੈ। ਪਿਥੌਰਾਗੜ੍ਹ ਦੇ ਪੁਲਸ ਸੁਪਰਡੈਂਟ ਨੇ ਰਾਤ ਦੇਰ ਸ਼ਾਮ ਝੂਲਾ ਘਾਟ ਪਹੁੰਚ ਕੇ ਸਰਹੱਦ 'ਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।

ਪਿਥੌਰਾਗੜ੍ਹ ਜ਼ਿਲੇ 'ਚ ਕਾਲੀ ਨਦੀ ਭਾਰਤ ਅਤੇ ਨੇਪਾਲ ਦੀਆਂ ਸਰਹੱਦਾਂ ਨੂੰ ਵੰਡਦੀ ਹੈ। ਲਗਭਗ 180 ਕਿ.ਮੀ. ਲੰਬੀ ਇਸ ਸੀਮਾ 'ਤੇ 6 ਝੂਲਾ ਪੁਲਾਂ ਰਾਹੀਂ ਆਵਾਜਾਈ ਹੁੰਦੀ ਹੈ। ਰੋਟੀ ਬੇਟੀ ਦਾ ਰਿਸ਼ਤਾ ਹੋਣ ਕਾਰਨ ਇਸ ਸਰਹੱਦ 'ਤੇ ਬਿਨਾਂ ਕਿਸੇ ਰੋਕ-ਟੋਕ ਦੇ ਦੋਵੇਂ ਦੇਸ਼ਾਂ ਦੇ ਲੋਕ ਆਰ-ਪਾਰ ਜਾਂਦੇ ਹਨ। ਸਰਹੱਦ 'ਤੇ ਅਜਿਹੇ ਸ਼ੱਕੀ ਵਿਅਕਤੀਆਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਐੱਸ. ਐੱਸ. ਬੀ. (ਹਥਿਆਰਬੰਦ ਸਰਹੱਦੀ ਫੋਰਸ) ਦੀ ਤਾਇਨਾਤੀ ਕੀਤੀ ਗਈ ਹੈ।

ਪੁਲਸ ਅਨੁਸਾਰ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਦਹਿਸ਼ਤਗਰਦ ਭਾਰਤ 'ਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਦੀਵਾਲੀ ਦੇ ਮੌਕੇ ਦਹਿਸ਼ਤਗਰਦ ਨੇਪਾਲ ਰਾਹੀਂ ਭਾਰਤ 'ਚ ਦਾਖਲ ਹੋਣ ਦੇ ਯਤਨ ਕਰ ਸਕਦੇ ਹਨ।


DIsha

Content Editor

Related News