ਮੁੰਡੇ ਦੀ ਮੌਤ ਦੇ ਮਾਮਲੇ ''ਚ ਯਵਤਮਾਲ ''ਚ 7 ਡਾਕਟਰਾਂ ਖ਼ਿਲਾਫ਼ ਮੈਡੀਕਲ ਲਾਪਰਵਾਹੀ ਦਾ ਮਾਮਲਾ ਦਰਜ

Saturday, Apr 23, 2022 - 03:48 PM (IST)

ਮੁੰਡੇ ਦੀ ਮੌਤ ਦੇ ਮਾਮਲੇ ''ਚ ਯਵਤਮਾਲ ''ਚ 7 ਡਾਕਟਰਾਂ ਖ਼ਿਲਾਫ਼ ਮੈਡੀਕਲ ਲਾਪਰਵਾਹੀ ਦਾ ਮਾਮਲਾ ਦਰਜ

ਯਵਤਮਾਲ (ਭਾਸ਼ਾ)- ਮਹਾਰਾਸ਼ਟਰ ਦੇ ਯਵਤਮਾਲ 'ਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਦੇ 7 ਡਾਕਟਰਾਂ ਖ਼ਿਲਾਫ਼ ਪਿਛਲੇ ਸਾਲ 16 ਸਾਲਾ ਮੁੰਡੇ ਦੀ ਮੌਤ ਦੇ ਮਾਮਲੇ 'ਚ ਮੈਡੀਕਲ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਤੰਬਰ 2021 'ਚ ਮਰਨ ਵਾਲੇ ਮੁੰਡੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ, ਬੁੱਧਵਾਰ ਨੂੰ ਲੋਹਾਰਾ ਪੁਲਸ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 304 (ਏ) (ਲਾਪਰਵਾਹੀ ਨਾਲ ਮੌਤ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਸਿਕਲ ਸੈੱਲ ਰੋਗ ਨਾਲ ਪੀੜਤ ਉਸ ਦੇ ਮੁੰਡੇ ਨੂੰ 18 ਸਤੰਬਰ ਨੂੰ ਜੀ.ਐੱਮ.ਸੀ.ਐੱਚ. 'ਚ ਦਾਖ਼ਲ ਕਰਵਾਇਆ ਗਿਆ ਸੀ, ਕਿਉਂਕਿ ਉਹ ਬਹੁਤ ਉਲਟੀ ਕਰ ਰਿਹਾ ਸੀ। 

ਅਧਿਕਾਰੀ ਨੇ ਕਿਹਾ ਕਿ ਇਲਾਜ ਦੌਰਾਨ, ਮੁੰਡੇ ਨੂੰ ਇਕ ਵਾਰਡ ਤੋਂ ਦੂਜੇ ਵਾਰਡ 'ਚ ਟਰਾਂਸਫਰ ਕੀਤਾ ਜਾ ਰਿਹਾ ਸੀ। ਇਸ ਬਾਰੇ ਚਰਚਾ ਤੋਂ ਬਾਅਦ ਕਿਹੜਾ ਵਿਭਾਗ ਉਸ ਦਾ ਇਲਾਜ ਕਰੇਗਾ, ਬਾਅਦ 'ਚ ਉਸ ਨੂੰ ਮੈਡੀਸੀਨ ਵਾਰਡ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਕੇਜੁਅਲਟੀ ਵਿਭਾਗ ਦੇ 4 ਜੂਨੀਅਰ ਰੇਜੀਡੈਂਟ ਸਮੇਤ 7 ਡਾਕਟਰਾਂ ਖ਼ਿਲਾਫ਼ ਮੈਡੀਕਲ ਲਾਪਰਵਾਹੀ ਦਾ ਦੋਸ਼ ਲਗਾਇਆ। ਅਧਿਕਾਰੀ ਨੇ ਕਿਹਾ ਕਿ ਮੁੰਡੇ ਦੀ ਮਾਂ ਨੇ ਹਸਪਤਾਲ ਦੇ ਡੀਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ, ਜਿਨ੍ਹਾਂ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ।


author

DIsha

Content Editor

Related News