NEET-UG ਪੇਪਰ ਲੀਕ ਮਾਮਲਾ: CBI ਨੇ 6 ਮੁਲਜ਼ਮਾਂ ਖਿਲਾਫ ਦਰਜ ਕੀਤੀ ਦੂਜੀ ਚਾਰਜਸ਼ੀਟ
Saturday, Sep 21, 2024 - 05:29 AM (IST)
ਨਵੀਂ ਦਿੱਲੀ - ਨੀਟ-ਯੂ. ਜੀ. 2024 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਆਪਣੀ ਦੂਜੀ ਚਾਰਜਸ਼ੀਟ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਦੋਸ਼ ਲਾਇਆ ਹੈ ਕਿ ਝਾਰਖੰਡ ਦੇ ਹਜ਼ਾਰੀਬਾਗ ਸਥਿਤ ਓਐਸਿਸ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੇ ਹੋਰ ਲੋਕਾਂ ਨਾਲ ਮਿਲ ਕੇ ਪ੍ਰਸ਼ਨ ਪੱਤਰ ਚੋਰੀ ਕਰਨ ਦੀ ਸਾਜ਼ਿਸ਼ ਰਚੀ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਟਨਾ ਦੀ ਇਕ ਵਿਸ਼ੇਸ਼ ਅਦਾਲਤ ’ਚ ਇਹ ਦੋਸ਼-ਪੱਤਰ ਦਾਖਲ ਕੀਤਾ ਗਿਆ, ਜਿਸ ’ਚ ਪ੍ਰਿੰਸੀਪਲ ਅਹਿਸਾਨੁਲ ਹੱਕ, ਵਾਈਸ ਪ੍ਰਿੰਸੀਪਲ ਮੁਹੰਮਦ ਇਮਤਿਆਜ ਆਲਮ ਅਤੇ 4 ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਮੈਡੀਕਲ ਸੰਸਥਾਨ ’ਚ ਦਾਖ਼ਲੇ ਲਈ ਨੀਟ-ਯੂ. ਜੀ. (ਰਾਸ਼ਟਰੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ) 2024 ਪ੍ਰੀਖਿਆ ਦੇ ਆਯੋਜਨ ਨੂੰ ਲੈ ਕੇ ਹਜਾਰੀਬਾਗ ’ਚ ਹੱਕ ਨੂੰ ਸਿਟੀ ਕੋਆਰਡੀਨੇਟਰ ਅਤੇ ਆਲਮ ਨੂੰ ਸੈਂਟਰ ਸੁਪਰਡੈਂਟ ਨਿਯੁਕਤ ਕੀਤਾ ਗਿਆ। ਸੀ. ਬੀ. ਆਈ. ਮਾਮਲੇ ਦੇ ਸਿਲਸਿਲੇ ’ਚ 48 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।