ਨੀਟ ਪ੍ਰਦਰਸ਼ਨ ਕੇਸ: ਉੱਚ-ਅਧਿਕਾਰ ਕਮੇਟੀ ਦੇ ਮੁੜ-ਗਠਨ ’ਚ ਕਿਸੇ ਬਦਲਾਅ ਲਈ ਸਹਿਮਤ ਨਹੀਂ ਸੁਪਰੀਮ ਕੋਰਟ
Friday, Sep 11, 2026 - 02:17 PM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਦਿੱਲੀ ’ਚ ਹਾਲ ਹੀ ’ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖਿਲਾਫ ਪੁਲਸ ਦੀਆਂ ਜ਼ਿਆਦਤੀਆਂ ਅਤੇ ਪੁਲਸ ਮੁਲਾਜ਼ਮਾਂ ਖਿਲਾਫ ਹਿੰਸਾ ਦੇ ਦੋਸ਼ਾਂ ਦੀ ਜਾਂਚ ਲਈ ਸਾਬਕਾ ਜੱਜ ਆਰ. ਸੁਭਾਸ਼ ਰੈੱਡੀ ਦੀ ਅਗਵਾਈ ਵਾਲੀ 5 ਮੈਂਬਰੀ ਉੱਚ-ਅਧਿਕਾਰ ਕਮੇਟੀ ਦੇ ਮੁੜ-ਗਠਨ ’ਚ ਕਿਸੇ ਵੀ ਬਦਲਾਅ ਲਈ ਸਹਿਮਤ ਨਹੀਂ ਹੋਵੇਗੀ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਉਹ ਇਸ ਧਾਰਨਾ ਦੇ ਆਧਾਰ ’ਤੇ ਅੱਗੇ ਨਹੀਂ ਵਧੇਗੀ ਕਿ ਉਸ ਵੱਲੋਂ ਬਣਾਈ ਗਈ ਕਮੇਟੀ ਪੱਖਪਾਤ ਵਾਲੀ ਹੈ।
ਇਹ ਵੀ ਪੜ੍ਹੋ : ਪੈਕਟ ਬੰਦ ਖਾਣੇ 'ਤੇ ਲੱਗੇਗਾ ਵੱਡਾ 'Red Warning Label', ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ
ਚੀਫ ਜਸਟਿਸ ਨੇ ਕਿਹਾ, ‘‘ਕਮੇਟੀ ਸਾਡਾ ਹੀ ਇਕ ਹਿੱਸਾ ਹੈ। ਅਸੀਂ ਕਿਸੇ ਵੀ ਬਦਲਾਅ ਲਈ ਸਹਿਮਤ ਨਹੀਂ ਹੋਵਾਂਗੇ। ਇਹ ਕਮੇਟੀ ਸੁਪਰੀਮ ਕੋਰਟ ਦੀ ਦੇਖ-ਰੇਖ ਹੇਠ ਕੰਮ ਕਰੇਗੀ। ਅਸੀਂ ਇਸ ਨੂੰ ਮੁੜ-ਗਠਿਤ ਨਹੀਂ ਕਰਾਂਗੇ। ਇਸ ਕਮੇਟੀ ਨੂੰ ਕੰਮ ਕਰਨ ਦਿਓ, ਫਿਰ ਦੇਖਾਂਗੇ। ਅਸੀਂ ਭੱਜ ਨਹੀਂ ਰਹੇ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਕਮੇਟੀ ਨੇ ਕਿਤੇ ਕੋਈ ਗਲਤੀ ਕੀਤੀ ਹੈ, ਤਾਂ ਸਾਨੂੰ ਦੱਸੋ। ਅਸੀਂ ਖੁੱਲ੍ਹੀ ਸੁਣਵਾਈ ਕਰਾਂਗੇ।’’ ਸੁਣਵਾਈ ਦੌਰਾਨ, ਕਮੇਟੀ ਦੇ ਮੁੜ-ਗਠਨ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ’ਚੋਂ ਇਕ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ’ਚੋਂ ਇਕ, ਜੋ ਪੂਰਬ-ਉੱਤਰੀ ਸੂਬੇ ਦੇ ਸਾਬਕਾ ਡਾਇਰੈਕਟਰ ਜਨਰਲ ਸਨ, ‘ਹਿੱਤਾਂ ਦੇ ਟਕਰਾਅ’ ਦੀ ਸਥਿਤੀ ’ਚ ਸਨ ਕਿਉਂਕਿ ਉਹ ਇਕ ਅਜਿਹੇ ਉੱਚ-ਅਧਿਕਾਰੀ ਦੇ ਕਰੀਬੀ ਦੋਸਤ ਹਨ, ਜਿਨ੍ਹਾਂ ਦੀ ਜਾਂਚ ਹੋਣ ਦੀ ਸੰਭਾਵਨਾ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਟਰੱਕ-SUV ਗੱਡੀ ਦੀ ਭਿਆਨਕ ਟੱਕਰ, 8 ਲੋਕਾਂ ਦੀ ਮੌਤ, ਉੱਡੇ ਪਰਖੱਚੇ
ਸੀਨੀਅਰ ਐਡਵੋਕੇਟ ਗੋਪਾਲ ਸ਼ੰਕਰਨਾਰਾਇਣਨ ਨੇ ਵੀ ਭੂਸ਼ਣ ਦੀ ਗੱਲ ਦਾ ਸਮਰਥਨ ਕੀਤਾ। ਸ਼ੰਕਰਨਾਰਾਇਣਨ ਨੇ ਕਿਹਾ, ‘‘ਸਾਡੀ ਪਹਿਲੀ ਮੰਗ ਇਹ ਹੈ ਕਿ ਕਿਉਂਕਿ ਉੱਚ-ਅਧਿਕਾਰ ਪ੍ਰਾਪਤ ਕਮੇਟੀ ਨੂੰ ਸੁਤੰਤਰ ਤੌਰ ’ਤੇ ਕੰਮ ਕਰਨਾ ਹੈ, ਇਸ ਲਈ ਉਸ ਦਾ ਆਪਣਾ ਵੱਖਰਾ ਨਿਆਂ ਮਿੱਤਰ ਅਤੇ ‘ਐਡਵੋਕੇਟ-ਆਨ-ਰਿਕਾਰਡ’ ਹੋਣਾ ਚਾਹੀਦਾ ਹੈ। ਕਮੇਟੀ ਦੀ ਪ੍ਰਤੀਨਿਧਤਾ ਸਰਕਾਰੀ ਵਕੀਲ ਜ਼ਰੀਏ ਨਹੀਂ ਕੀਤੀ ਜਾ ਸਕਦੀ।’’ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਨ੍ਹਾਂ ਦਲੀਲਾਂ ਦਾ ਵਿਰੋਧ ਕੀਤਾ ਅਤੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦੋਸ਼ਾਂ ਨੂੰ ਨਜ਼ਰ-ਅੰਦਾਜ਼ ਕਰੇ।
ਇਹ ਵੀ ਪੜ੍ਹੋ : 1 ਕਰੋੜ ਔਰਤਾਂ ਦੇ ਖਾਤੇ 'ਚ ਆਉਣਗੇ 1-1 ਲੱਖ ਰੁਪਏ; ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
