ਨੀਟ ਪੇਪਰ ਲੀਕ ਮਾਮਲੇ ''ਚ ਖੁੱਲ੍ਹੇਗਾ ਵੱਡਾ ਰਾਜ਼, HC ਨੇ CBI ਨੂੰ ਸੌਂਪੀ 13 ਦੋਸ਼ੀਆਂ ਦੀ ਹਿਰਾਸਤ

Saturday, Jul 13, 2024 - 04:32 AM (IST)

ਨੀਟ ਪੇਪਰ ਲੀਕ ਮਾਮਲੇ ''ਚ ਖੁੱਲ੍ਹੇਗਾ ਵੱਡਾ ਰਾਜ਼, HC ਨੇ CBI ਨੂੰ ਸੌਂਪੀ 13 ਦੋਸ਼ੀਆਂ ਦੀ ਹਿਰਾਸਤ

ਨਵੀਂ ਦਿੱਲੀ, (ਭਾਸ਼ਾ)- ਪਟਨਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਐਲਿਜੀਬਿਲਿਟੀ-ਕਮ-ਐਂਟਰੈੱਸ ਟੈਸਟ (ਨੀਟ)-ਗ੍ਰੈਜੂਏਸ਼ਨ (ਯੂ. ਜੀ.) ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਬਿਹਾਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 13 ਲੋਕਾਂ ਦੀ ਹਿਰਾਸਤ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਦੇ ਦਿੱਤੀ।

ਕੇਂਦਰੀ ਜਾਂਚ ਏਜੰਸੀ ਹੁਣ ਇਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰ ਸਕੇਗੀ ਅਤੇ ਉਨ੍ਹਾਂ ਦਾ ਸਾਹਮਣਾ ਮਾਮਲੇ ਦੇ ‘ਮਾਸਟਰਮਾਈਂਡ’ ਰੌਕੀ ਉਰਫ਼ ਰਾਕੇਸ਼ ਰੰਜਨ ਨਾਲ ਕਰਵਾ ਸਕੇਗੀ, ਜਿਸ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਏਜੰਸੀ ਨੇ ਸੂਬਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 13 ਵਿਅਕਤੀਆਂ ਦੀ ਹਿਰਾਸਤ ਨੂੰ ਉਸ ਨੂੰ ਸੌਂਪਣ ਦੀ ਅਪੀਲ ਕੀਤੀ ਸੀ। ਇਨ੍ਹਾਂ ਮੁਲਜ਼ਮਾਂ ਨੂੰ ਕੁਝ ਦਿਨ ਪੁਲਸ ਹਿਰਾਸਤ ’ਚ ਰੱਖਣ ਤੋਂ ਬਾਅਦ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ।

ਸੀ. ਬੀ. ਆਈ. ਦੀ ਪਟੀਸ਼ਨ 2 ਜੁਲਾਈ ਨੂੰ ਪਟਨਾ ਸਥਿਤ ਸੀ. ਬੀ. ਆਈ. ਦੇ ਸਪੈਸ਼ਲ ਮੈਜਿਸਟ੍ਰੇਟ ਨੇ ਇਸ ਆਧਾਰ ’ਤੇ ਰੱਦ ਕਰ ਦਿੱਤੀ ਸੀ ਕਿ ਗ੍ਰਿਫਤਾਰੀ ਤੋਂ ਬਾਅਦ ਪਹਿਲੇ 15 ਦਿਨਾਂ ਦੇ ਅੰਦਰ ਪੁਲਸ ਹਿਰਾਸਤ ਮੰਗਣ ਦੀ ਕਾਨੂੰਨੀ ਮਿਆਦ ਖਤਮ ਹੋ ਚੁੱਕੀ ਹੈ।


author

Rakesh

Content Editor

Related News