NEET ਪ੍ਰੀਖਿਆ ਤੋਂ 24 ਘੰਟੇ ਪਹਿਲਾਂ ਵਾਪਰਿਆ ਹਾਦਸਾ, ਚੌਥੀ ਮੰਜ਼ਲ ਤੋਂ ਡਿੱਗ ਕੇ ਵਿਦਿਆਰਥੀ ਦੀ ਮੌਤ
Saturday, May 02, 2026 - 02:37 PM (IST)
ਕੋਟਾ- ਰਾਜਸਥਾਨ ਦੇ ਕੋਟਾ 'ਚ ਮੈਡੀਕਲ ਪ੍ਰਵੇਸ਼ ਪ੍ਰੀਖਿਆ (NEET) ਦੀ ਤਿਆਰੀ ਕਰ ਰਿਹਾ ਉੱਤਰਾਖੰਡ ਦਾ ਇਕ ਵਿਦਿਆਰਥੀ ਸ਼ਨੀਵਾਰ ਸਵੇਰੇ ਆਪਣੇ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਅਨੁਸਾਰ, ਇਹ ਘਟਨਾ ਕੁਨਹੜੀ ਥਾਣਾ ਖੇਤਰ ਦੇ ਲੈਂਡਮਾਰਕ ਸਿਟੀ ਖੇਤਰ 'ਚ ਵਾਪਰੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਉੱਤਰਾਖੰਡ ਦੇ ਅਲਮੋੜਾ ਵਾਸੀ 20 ਸਾਲਾ ਦੀਕਸ਼ਿਤ ਰਾਜੇਸ਼ਵਰੀ ਵਜੋਂ ਹੋਈ ਹੈ। ਪੁਲਸ ਦੇ ਅਨੁਸਾਰ, ਉਹ ਪਿਛਲੇ 2 ਸਾਲਾਂ ਤੋਂ ਇੱਥੇ ਇਕ ਕੋਚਿੰਗ ਇੰਸਟੀਚਿਊਟ 'ਚ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) ਦੀ ਤਿਆਰੀ ਕਰ ਰਿਹਾ ਸੀ।
ਪੁਲਸ ਅਧਿਕਾਰੀ ਦੇਵੇਸ਼ ਭਾਰਦਵਾਜ ਨੇ ਕਿਹਾ ਕਿ ਰਾਜੇਸ਼ਵਰੀ ਲੈਂਡਮਾਰਕ ਸਿਟੀ 'ਚ ਆਪਣੇ ਹੋਸਟਲ ਦੀ ਚੌਥੀ ਮੰਜ਼ਲ 'ਤੇ ਇਕ ਕਮਰੇ 'ਚ ਰਹਿੰਦਾ ਸੀ ਅਤੇ ਉੱਥੋਂ ਡਿੱਗ ਗਿਆ। ਘਟਨਾ ਦੀ ਜਾਣਕਾਰੀ ਸਵੇਰੇ 7 ਵਜੇ ਦੇ ਕਰੀਬ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਭਾਰਦਵਾਜ ਨੇ ਕਿਹਾ ਕਿ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਦੇ ਅਨੁਸਾਰ, ਲਾਸ਼ ਨੂੰ MBS ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ ਅਤੇ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਕੋਟਾ ਪਹੁੰਚਣ 'ਤੇ, ਪੋਸਟਮਾਰਟਮ ਕਰਵਾਇਆ ਜਾਵੇਗਾ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਸਹੀ ਕਾਰਨ ਪਤਾ ਲੱਗੇਗਾ। NEET ਪ੍ਰੀਖਿਆ ਐਤਵਾਰ ਯਾਨੀ 3 ਮਈ ਨੂੰ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
