ਨੀਰਵ ਮੋਦੀ ਨੂੰ ਵੀ ਮਿਲ ਗਿਆ ਹੈ ਮਾਲਿਆ ਦੀ ਤਰ੍ਹਾਂ ਸਟੇ ਪਰਮਿਟ!

Friday, Jun 15, 2018 - 11:53 AM (IST)

ਨੀਰਵ ਮੋਦੀ ਨੂੰ ਵੀ ਮਿਲ ਗਿਆ ਹੈ ਮਾਲਿਆ ਦੀ ਤਰ੍ਹਾਂ ਸਟੇ ਪਰਮਿਟ!

ਨਵੀਂ ਦਿੱਲੀ — ਭਾਰਤ ਸਰਕਾਰ ਨੇ ਯੂ.ਕੇ. ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਭਗੌੜੇ ਨੀਰਵ ਮੋਦੀ ਨੂੰ ਦੇਸ਼ ਵਿਚ ਅਣਮਿੱਥੇ ਸਮੇਂ ਲਈ ਰਹਿਣ ਦੀ ਆਗਿਆ ਦੇ ਦਿੱਤੀ ਗਈ ਹੈ? ਦਰਅਸਲ ਨੀਰਵ ਮੋਦੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ ਅਜਿਹੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੂੰ ਬਹੁਤ ਸਾਰੇ ਦੇਸ਼ਾਂ ਨੂੰ ਸੁਪਰਦਗੀ ਲਈ ਬੇਨਤੀ ਕਰਨੀ ਪੈ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਯੂ.ਕੇ. ਦੇ ਗ੍ਰਹਿ ਵਿਭਾਗ ਨੂੰ ਪੁੱਛਿਆ ਹੈ ਕਿ ਕੀ ਨੀਰਵ ਮੋਦੀ ਨੂੰ 'ILR'
( ਅਣਮਿੱਥੇ ਸਮੇਂ ਲਈ ਰਹਿਣ ਦੀ ਆਗਿਆ) ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 'ILR' ਇਕ ਲੰਮੀ ਮਿਆਦ ਦੇ ਵੀਜ਼ੇ ਦੀ ਤਰ੍ਹਾਂ ਹੁੰਦਾ ਹੈ ਜਿਸ ਨਾਲ ਵਿਅਕਤੀ ਨੂੰ ਸਪੁਰਦਗੀ ਦੇ ਕਾਨੂੰਨ ਤੋਂ ਸੁਰੱਖਿਆ ਮਿਲ ਜਾਂਦੀ ਹੈ। ਦੂਸਰੇ ਸ਼ਬਦਾਂ ਵਿਚ UK  ਵਿਚ 'ILR' ਮਿਲਣ 'ਤੇ ਨੀਰਵ ਮੋਦੀ ਦੀ ਸਥਿਤੀ ਵਿਜੇ ਮਾਲਿਆ ਵਰਗੀ ਹੋਵੇਗੀ, ਜਿਸ ਦੇ ਤਹਿਤ ਸਪੁਰਦਗੀ ਲਈ ਭਾਰਤ ਨੂੰ ਦੁਵੱਲੇ ਸਮਝੌਤੇ ਦੇ ਤਹਿਤ ਬੇਨਤੀ ਕਰਨੀ ਹੋਵੇਗੀ। ਹਾਲਾਂਕਿ ਜੇਕਰ ਨੀਰਵ ਮੋਦੀ ਨੂੰ ਇਸ ਤਰ੍ਹਾਂ ਦੀ ਸਹੂਲਤ ਨਹੀਂ ਮਿਲਦੀ ਤਾਂ ਨੀਰਵ ਮੋਦੀ ਨੂੰ ਹਾਸਲ ਕਰਨ ਲਈ ਭਾਰਤ ਕੋਲ ਜ਼ਿਆਦਾ ਮਜ਼ਬੂਤ ਆਧਾਰ ਹੋਵੇਗਾ। ਫਿਲਹਾਲ ਯੂ.ਕੇ. ਨੇ ਭਾਰਤ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨੀਰਵ ਮੋਦੀ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ । ਹਾਲਾਂਕਿ ਉਸ ਦੇ ਕੋਲ ਹੋਰ ਕਈ ਦੇਸ਼ਾਂ ਦੇ ਪਾਸਪੋਰਟ ਹੋਣ ਦੀ ਸੰਭਾਵਨਾ ਹੈ। ਜਿਨ੍ਹਾਂ ਦੀ ਸਹਾਇਤਾ ਨਾਲ ਆਪਣੇ ਵੱਖ-ਵੱਖ ਪਾਸਪੋਰਟ ਦੇ ਜ਼ਰੀਏ ਯਾਤਰਾ ਕਰ ਰਿਹਾ ਹੈ।

 


Related News