ਨੀਰਜ ਸ਼ੇਖਰ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ

08/19/2019 5:56:44 PM

ਲਖਨਊ— ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੀਰਜ ਸ਼ੇਖਰ ਸੋਮਵਾਰ ਨੂੰ ਰਾਜ ਸਭਾ ਲਈ ਬਿਨਾਂ ਵਿਰੋਧ ਚੁਣੇ ਗਏ। ਚੋਣ ਅਧਿਕਾਰੀ ਅਤੇ ਵਿਸ਼ੇਸ਼ ਸਕੱਤਰ ਬ੍ਰਜਭੂਸ਼ਣ ਦੁਬੇ ਨੇ ਕਿਹਾ,''ਅੱਜ ਯਾਨੀ ਸੋਮਵਾਰ ਨਾਂ ਵਾਪਸੀ ਦੀ ਸਮੇਂ-ਹੱਦ ਖਤਮ ਹੋਣ ਤੋਂ ਬਾਅਦ ਨੀਰਜ ਸ਼ੇਖਰ ਨੂੰ ਬਿਨਾਂ ਵਿਰੋਧ ਚੁਣੇ ਲਿਆ ਗਿਆ।'' 

ਜ਼ਿਕਰਯੋਗ ਹੈ ਕਿ ਸੂਬੇ 'ਚ ਰਾਜ ਸਭਾ ਦੀ ਇਕ ਸੀਟ ਲਈ ਹੋਈਆਂ ਉੱਪ ਚੋਣਾਂ 'ਚ ਭਾਜਪਾ ਉਮੀਦਵਾਰ ਨੀਰਜ ਸ਼ੇਖਰ ਦਾ ਬਿਨਾਂ ਵਿਰੋਧ ਚੁਣਿਆ ਜਾਣਾ ਪਹਿਲਾਂ ਤੋਂ ਹੀ ਤੈਅ ਹੋ ਗਿਆ ਸੀ, ਕਿਉਂਕਿ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਨਹੀਂ ਕੀਤੀ ਸੀ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਦੀ ਜਾਂਚ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ ਅਤੇ ਅੱਜ ਨਾਂ ਵਾਪਸੀ ਦੀ ਆਖਰੀ ਸਮੇਂ-ਹੱਦ ਸੀ। ਇਹ ਸਮੇਂ-ਹੱਦ ਖਤਮ ਹੋਣ ਤੋਂ ਬਾਅਦ ਸ਼ੇਖਰ ਦੇ ਨਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ। ਸਪਾ ਦੇ ਸਾਬਕਾ ਰਾਜ ਸਭਾ ਮੈਂਬਰ ਨੀਰਜ ਸ਼ੇਖਰ ਨੇ ਪਿਛਲੇ ਦਿਨੀਂ ਰਾਜ ਸਭਾ ਦੀ ਮੈਂਬਰਤਾ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਹ ਸਪਾ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਨੀਰਜ ਸ਼ੇਖਰ ਦੇ ਅਸਤੀਫ਼ੇ ਨਾਲ ਖਾਲੀ ਹੋਈ ਰਾਜ ਸਭਾ ਦੀ ਇਕ ਸੀਟ 'ਤੇ ਉੱਪ ਚੋਣਾਂ ਕਰਵਾਈਆਂ ਗਈਆਂ। ਉੱਪ ਚੋਣਾਂ 'ਚ ਭਾਜਪਾ ਨੇ ਨੀਰਜ ਸ਼ੇਖਰ ਨੂੰ ਹੀ ਉਮੀਦਵਾਰ ਬਣਾਇਆ। ਉਨ੍ਹਾਂ ਨੇ 14 ਅਗਸਤ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।


DIsha

Content Editor

Related News