ਮੰਦਭਾਗੀ ਖ਼ਬਰ: ਜ਼ਿੰਦਗੀ ਦੀ ਜੰਗ ਹਾਰੀ ਭਾਰਤੀ ਮੂਲ ਦੀ ਵਾਸ਼ਿੰਗਟਨ ਪੋਸਟ ਦੀ ਸੰਪਾਦਕ, ਕੈਂਸਰ ਨਾਲ ਮੌਤ

Wednesday, Oct 26, 2022 - 11:40 PM (IST)

ਮੰਦਭਾਗੀ ਖ਼ਬਰ: ਜ਼ਿੰਦਗੀ ਦੀ ਜੰਗ ਹਾਰੀ ਭਾਰਤੀ ਮੂਲ ਦੀ ਵਾਸ਼ਿੰਗਟਨ ਪੋਸਟ ਦੀ ਸੰਪਾਦਕ, ਕੈਂਸਰ ਨਾਲ ਮੌਤ

ਨਿਊਯਾਰਕ (ਰਾਜ ਗੋਗਨਾ) : ਵਾਸ਼ਿੰਗਟਨ ਪੋਸਟ ਦੀ ਸੰਪਾਦਕ ਨੀਮਾ ਰੋਸ਼ਨੀਆ ਪਟੇਲ ਦੀ ਬੀਤੇ ਦਿਨ 35 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਉਹ ਪੇਟ ਦੇ ਕੈਂਸਰ ਨਾਲ ਲੜਾਈ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ। ਭਾਰਤ ਤੋਂ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੀ ਰੋਸ਼ਨੀਆ ਪਟੇਲ 2016 ਵਿੱਚ ਇੱਕ ਡਿਜ਼ੀਟਲ ਸੰਪਾਦਕ ਵਜੋਂ ਵਾਸ਼ਿੰਗਟਨ ਪੋਸਟ ਵਿੱਚ ਸ਼ਾਮਲ ਹੋਈ ਸੀ। ਇਸ ਤੋਂ ਪਹਿਲਾਂ ਕਿ ਉਸਨੇ ਪੇਪਰ ਦੇ ਸਫ਼ਲ ਪੋਡਕਾਸਟ "ਦਿ ਲਿਲੀ" ਵਿੱਚ ਕੰਮ ਕੀਤਾ, ਜੋ ਕਿ ਔਰਤਾਂ ਅਤੇ ਲਿੰਗ ਮੁੱਦਿਆਂ 'ਤੇ ਕੇਂਦਰਿਤ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਰੋਡਵੇਜ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮ ਮੁਅੱਤਲ

ਪੌਡਕਾਸਟ 'ਤੇ ਕੰਮ ਕਰਦੇ ਹੋਏ ਰੋਸ਼ਨੀਆ ਪਟੇਲ ਨੇ "ਚਿੰਤਾ ਦੇ ਇਤਿਹਾਸ" ਵਰਗੇ ਪ੍ਰਾਜੈਕਟਾਂ ਦੀ ਵੀ ਅਗਵਾਈ ਕੀਤੀ, ਜੋ ਮਾਨਸਿਕ ਸਿਹਤ ਦੇ ਸੰਘਰਸ਼ ਅਤੇ ਇੱਕ ਮਹੀਨੇ ਦੇ ਲੰਬੇ ਸਮੇਂ ਦੇ ਦਸਤਾਵੇਜ਼ ਹਨ। "ਦਿ ਜੈਸਿਕਾਸ" ਨਾਂ ਦਾ ਪ੍ਰਾਜੈਕਟ, ਜੋ 1989 ਤੋਂ ਅੱਜ ਤੱਕ ਸਭ ਤੋਂ ਵੱਧ ਪ੍ਰਸਿੱਧ ਨਾਮ ਨਾਲ ਪੈਦਾ ਹੋਈਆਂ ਔਰਤਾਂ ਦੇ ਜੀਵਨ ਵਿੱਚ ਉਸ  ਦਾ ਵਰਣਨਯੋਗ ਹੈ।

ਇਹ ਵੀ ਪੜ੍ਹੋ : ਆਦਮਪੁਰ ਹਲਕੇ ਦੇ ਚੋਣ ਮੈਦਾਨ ’ਚ ਨਿੱਤਰੇ ਭਗਵੰਤ ਮਾਨ ਬੋਲੇ, ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੀ ਵਾਰੀ

ਰੋਸ਼ਨੀਆ ਪਟੇਲ ਦਾ ਜਨਮ 1987 ਵਿੱਚ ਮੈਪਲਵੁੱਡ, ਨਿਊਜਰਸੀ ਵਿੱਚ ਪ੍ਰਵਾਸੀ ਮਾਪਿਆਂ ਦੇ ਘਰ ਹੋਇਆ ਸੀ। ਜਿੰਨਾਂ ਦਾ ਪਿਛੋਕੜ ਗੁਜਰਾਤ ਤੋਂ ਹੈ ਉਸ ਨੇ ਆਪਣੇ ਹਾਈ ਸਕੂਲ ਦੀ ਇਕ ਅਖ਼ਬਾਰ ਲਈ ਕੰਮ ਕਰਨ ਤੋਂ ਬਾਅਦ 2009 ਵਿੱਚ ਪੱਤਰਕਾਰੀ 'ਚ ਡਿਗਰੀ ਦੇ ਨਾਲ ਰਟਗਰਜ਼ ਯੂਨੀਵਰਸਿਟੀ ਨਿਊਜਰਸੀ ਤੋਂ ਗ੍ਰੈਜੂਏਸ਼ਨ ਕੀਤੀ। ਵਾਸ਼ਿੰਗਟਨ ਪੋਸਟ ਤੋਂ ਪਹਿਲਾਂ ਪਟੇਲ ਇੱਕ ਵਿਆਹੁਤਾ ਮਾਂ ਨੇ ਪਹਿਲਾਂ ਇੱਕ ਕਮਿਊਨਿਟੀ ਐਡੀਟਰ ਵਜੋਂ ਫਿਲਾਡੇਲਫੀਆ ਸ਼ਹਿਰ ਵਿੱਚ ਐਨਪੀਆਰ ਮੈਂਬਰ ਸਟੇਸ਼ਨ ਵਿੱਚ ਕੰਮ ਕੀਤਾ ਸੀ।


author

Mandeep Singh

Content Editor

Related News