ਹੁਣ ਸੂਈ ਦਾ ਡਰ ਖ਼ਤਮ, ਹੱਸਦੇ-ਹੱਸਦੇ ਲਗਵਾਓ ਇੰਜੈਕਸ਼ਨ
Friday, Dec 27, 2024 - 05:49 PM (IST)
ਨੈਸ਼ਨਲ ਡੈਸਕ- ਹੁਣ ਇੰਜੈਕਸ਼ਨ ਲਗਵਾਉਣ ਤੋਂ ਡਰਨ ਦੀ ਲੋੜ ਨਹੀਂ ਕਿਉਂ IIT ਬੰਬੇ ਦੇ ਵਿਗਿਆਨੀਆਂ ਨੇ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਉਨ੍ਹਾਂ ਨੇ ਸ਼ਾਕਵੇਵ ਆਧਾਰਿਤ ਸੂਈ-ਮੁਕਤ ਸਰਿੰਜਾਂ (Shockwave Based Needle-Free Syringe) ਬਣਾਈਆਂ ਗਈਆਂ ਹਨ, ਜਿਸ ਵਿਚ ਸੂਈ ਨਹੀਂ ਹੋਵੇਗੀ। ਜਿਨ੍ਹਾਂ ਵਿਚ ਸੂਈਆਂ ਦੀ ਬਜਾਏ ਉੱਚ-ਊਰਜਾ ਦਬਾਅ ਵਾਲੀਆਂ ਤਰੰਗਾਂ (ਸ਼ਾਕਵੇਵਜ਼) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਰਿੰਜ ਬਿਨਾਂ ਕਿਸੇ ਦਰਦ ਜਾਂ ਸੱਟ ਦੇ ਸਰੀਰ ਵਿਚ ਦਵਾਈ ਪਹੁੰਚਾਉਂਦੀ ਹੈ, ਇਸ ਲਈ ਹੁਣ ਇੰਜੈਕਸ਼ਨ ਦਾ ਡਰ ਛੱਡ ਦਿਓ। ਮਤਲਬ ਕਿ ਹੁਣ ਤੁਸੀਂ ਹੱਸਦੇ-ਹੱਸਦੇ ਟੀਕੇ ਲਗਵਾ ਸਕਦੇ ਹੋ। ਅਜਿਹੇ 'ਚ ਆਓ ਜਾਣਦੇ ਹਾਂ ਇਸ ਖਾਸ ਇੰਜੈਕਸ਼ਨ ਬਾਰੇ...
ਇਹ ਵੀ ਪੜ੍ਹੋ- ਪਿਆਕੜਾਂ ਦੀ ਮੌਜ! ਮੁੱਖ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ
ਕਿਵੇਂ ਕੰਮ ਕਰਦੀ ਹੈ ਸ਼ਾਕ ਸਿਰਿੰਜ?
ਇਹ ਸਰਿੰਜ ਸੂਈ ਵਾਂਗ ਚਮੜੀ ਦੇ ਅੰਦਰ ਨਹੀਂ ਵੜਦੀ। ਇਸ ਦੀ ਬਜਾਏ ਇਹ ਦਵਾਈ ਨੂੰ ਸ਼ਾਕਵੇਵਜ਼ ਦੀ ਮਦਦ ਨਾਲ ਦਵਾਈ ਨੂੰ ਚਮੜੀ ਵਿਚ ਪ੍ਰਵੇਸ਼ ਕਰਾਉਂਦੀ ਹੈ। ਦਵਾਈ ਚਮੜੀ ਵਿਚ ਇੰਨੀ ਤੇਜ਼ੀ ਨਾਲ ਪ੍ਰਵੇਸ਼ ਕਰਦੀ ਹੈ ਕਿ ਤੁਹਾਨੂੰ ਦਰਦ ਵੀ ਮਹਿਸੂਸ ਨਹੀਂ ਹੁੰਦਾ। ਇਸ ਤਕਨੀਕ ਨੂੰ ਬਣਾਉਣ ਵਿਚ IIT ਬੰਬੇ ਦੇ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਦੀ ਟੀਮ ਨੇ ਅਹਿਮ ਯੋਗਦਾਨ ਪਾਇਆ ਹੈ।
ਕਿਹੜੇ ਲੋਕਾਂ ਲਈ ਫਾਇਦੇਮੰਦ?
ਸੂਈ ਤੋਂ ਡਰਨ ਵਾਲੇ ਲੋਕ: ਉਹ ਲੋਕ ਜੋ ਵੈਕਸੀਨ ਜਾਂ ਇੰਜੈਕਸ਼ਨ ਲਗਵਾਉਣ ਤੋਂ ਡਰਦੇ ਹਨ।
ਸ਼ੂਗਰ ਦੇ ਮਰੀਜ਼: ਜਿਨ੍ਹਾਂ ਨੂੰ ਰੋਜ਼ਾਨਾ ਇਨਸੁਲਿਨ ਲੈਣੀ ਪੈਂਦੀ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ 1000 ਰੁਪਏ ਮਿਲਣ ਸਬੰਧੀ ਵੱਡੀ ਅਪਡੇਟ, ਇੰਝ ਮਿਲੇਗਾ ਲਾਭ
ਖਾਸੀਅਤ ਕੀ ਹੈ?
: ਸਰਿੰਜ ਦੀ ਨੋਜ਼ਲ ਬਹੁਤ ਪਤਲੀ ਹੈ (125 ਮਾਈਕਰੋਨ ਇਕ ਵਾਲ ਦੀ ਚੌੜਾਈ)।
: ਦਵਾਈ ਬਿਨਾਂ ਕਿਸੇ ਦਰਦ ਜਾਂ ਸੱਟ ਦੇ ਸਰੀਰ ਤੱਕ ਪਹੁੰਚ ਜਾਂਦੀ ਹੈ।
: ਦਵਾਈ ਦੀ ਸਹੀ ਮਾਤਰਾ ਨੂੰ ਸਹੀ ਥਾਂ 'ਤੇ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ।
: ਚਮੜੀ ਅਤੇ ਟਿਸ਼ੂਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
: ਲਾਗਤ ਰਵਾਇਤੀ ਟੀਕਿਆਂ ਨਾਲੋਂ ਘੱਟ ਹੈ।
ਇਹ ਵੀ ਪੜ੍ਹੋ- ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ... ਮੌਸਮ ਨੂੰ ਲੈ ਕੇ IMD ਦੀ ਵੱਡੀ ਅਪਡੇਟ
ਖੋਜਕਰਤਾਵਾਂ ਨੇ ਕਿਵੇਂ ਟੈਸਟ ਕੀਤਾ?
ਸ਼ਾਕ ਸਰਿੰਜ ਦਾ ਪਰੀਖਣ ਚੂਹਿਆਂ 'ਤੇ ਕੀਤਾ ਗਿਆ ਸੀ ਜਿੱਥੇ ਵੱਖ-ਵੱਖ ਦਵਾਈਆਂ ਦੀ ਵਰਤੋਂ ਕੀਤੀ ਗਈ ਸੀ। ਨਤੀਜਿਆਂ ਨੇ ਦਿਖਾਇਆ ਕਿ ਇਹ ਸਰਿੰਜ ਰਵਾਇਤੀ ਸੂਈਆਂ ਵਾਂਗ ਹੀ ਅਸਰਦਾਰ ਹੈ।
- ਇਨਸੁਲਿਨ ਦੇਣ 'ਤੇ : ਬਲੱਡ ਸ਼ੂਗਰ ਨੂੰ ਲੰਬੇ ਸਮੇਂ ਤੱਕ ਕੰਟਰੋਲ ਕੀਤਾ ਜਾਂਦਾ ਹੈ।
- ਐਂਟੀਫੰਗਲ ਅਤੇ ਬੇਹੋਸ਼ ਕਰਨ ਵਾਲੀਆਂ ਦਵਾਈਆਂ: ਚਮੜੀ ਅਤੇ ਖੂਨ 'ਚ ਬਿਹਤਰ ਤਰੀਕੇ ਨਾਲ ਪਹੁੰਚੀਆਂ।
- ਘੱਟ ਸੋਜਸ ਅਤੇ ਚਮੜੀ ਨੂੰ ਘੱਟ ਨੁਕਸਾਨ।
ਇਹ ਵੀ ਪੜ੍ਹੋ- ਅਧੂਰੀ ਰਹਿ ਗਈ ਡਾ. ਮਨਮੋਹਨ ਸਿੰਘ ਦੀ ਇਹ ਇੱਛਾ, ਵੇਖੋ ਅਣਦੇਖੀਆਂ ਤਸਵੀਰਾਂ